ਮੇਲ, ਐਕਸਪ੍ਰੈੱਸ ਟ੍ਰੇਨਾਂ ’ਚ ਦਿਵਿਆਂਗਜਨਾਂ ਲਈ ਹੇਠਲੀ ਸੀਟ ਨਿਰਧਾਰਤ ਕੀਤੀ

Thursday, Apr 13, 2023 - 12:47 PM (IST)

ਨਵੀਂ ਦਿੱਲੀ, (ਭਾਸ਼ਾ)- ਦਿਵਿਆਂਗਜਨਾਂ ਲਈ ਆਰਾਮਦਾਇਕ ਸਫ਼ਰ ਯਕੀਨੀ ਬਣਾਉਣ ਲਈ ਰੇਲਵੇ ਨੇ ਮੇਲ ਅਤੇ ਐਕਸਪ੍ਰੈੱਸ ਟਰੇਨ ’ਚ ਉਨ੍ਹਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਲਈ ਵਿਸ਼ੇਸ਼ ਤੌਰ ’ਤੇ ਹੇਠਲੀ ਸੀਟ ਦਾ ਅਲਾਟਮੈਂਟ ਨਿਰਧਾਰਤ ਕੀਤਾ ਹੈ। ਇਕੱਲੇ ਜਾਂ ਛੋਟੇ ਬੱਚਿਆਂ ਨਾਲ ਸਫ਼ਰ ਕਰਨ ਵਾਲੇ ਬਜ਼ੁਰਗਾਂ ਅਤੇ ਔਰਤਾਂ ਲਈ ਇਹ ਸਹੂਲਤ ਪਹਿਲਾਂ ਤੋਂ ਹੀ ਉਪਲਬਧ ਹੈ।

ਰੇਲਵੇ ਬੋਰਡ ਨੇ 31 ਮਾਰਚ ਨੂੰ ਆਪਣੇ ਵੱਖ-ਵੱਖ ਜ਼ੋਨਾਂ ਨੂੰ ਜਾਰੀ ਕੀਤੇ ਹੁਕਮ ’ਚ ਕਿਹਾ ਕਿ ਸਲੀਪਰ ਕਲਾਸ ’ਚ ਚਾਰ ਸੀਟਾਂ (2 ਹੇਠਲੀਆਂ ਅਤੇ 2 ਮੱਧਮ ਸੀਟਾਂ), ਤੀਜੀ ਸ਼੍ਰੇਣੀ ਦੇ ਏਅਰ ਕੰਪਾਰਟਮੈਂਟ ’ਚ 2 ਸੀਟਾਂ (1 ਹੇਠਲੀ ਅਤੇ 1 ਮੱਧਮ ਸੀਟ), ਥਰਡ ਸ਼੍ਰੇਣੀ ਏਅਰ ਕੰਡੀਸ਼ਨਡ (ਆਰਥਿਕਤਾ ’ਚ 2 ਸੀਟਾਂ (1 ਹੇਠਲੀ ਅਤੇ 1 ਮੱਧ ਸੀਟ)) ਦਿਵਿਆਂਗਜਨਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਲਈ ਰਾਖਵੇਂ ਹੋਣਗੇ। 

ਹੁਕਮਾਂ ਮੁਤਾਬਕ, ਗਰੀਬ ਰਥ ਟਰੇਨ ’ਚ ਦਿਵਿਆਂਗ ਵਿਅਕਤੀਆਂ ਲਈ 2 ਹੇਠਲੀਆਂ ਸੀਟਾਂ ਅਤੇ 2 ਉੱਪਰਲੀਆਂ ਸੀਟਾਂ ਰਾਖਵੀਆਂ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ, ਇਸ ਸਹੂਲਤ ਲਈ ਉਨ੍ਹਾਂ ਨੂੰ ਪੂਰਾ ਕਿਰਾਇਆ ਦੇਣਾ ਹੋਵੇਗਾ। ਇਸ ਤੋਂ ਇਲਾਵਾ ‘ਏਸੀ ਚੇਅਰ ਕਾਰ’ ਟਰੇਨ ’ਚ 2 ਸੀਟਾਂ ਦਿਵਿਆਂਗਜਨਾਂ ਲਈ ਰਾਖਵੀਆਂ ਹੋਣਗੀਆਂ।


Rakesh

Content Editor

Related News