ਰੇਲਵੇ ਟਰੈਕ ''ਤੇ ਬੈਠਾ ਰਿਹਾ ਨਸ਼ੇ ''ਚ ਟੱਲੀ ਵਿਅਕਤੀ, ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਲਗਾਉਣੀ ਪਈ ਐਮਰਜੈਂਸੀ ਬ੍ਰੇਕ

Sunday, Jan 18, 2026 - 04:56 PM (IST)

ਰੇਲਵੇ ਟਰੈਕ ''ਤੇ ਬੈਠਾ ਰਿਹਾ ਨਸ਼ੇ ''ਚ ਟੱਲੀ ਵਿਅਕਤੀ, ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਲਗਾਉਣੀ ਪਈ ਐਮਰਜੈਂਸੀ ਬ੍ਰੇਕ

ਭੁਵਨੇਸ਼ਵਰ- ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਐਤਵਾਰ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਰੰਗਾਪਾਨੀ-ਨਾਗਰਕੋਇਲ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਸਥਾਨਕ ਸਟੇਸ਼ਨ 'ਚ ਪ੍ਰਵੇਸ਼ ਕਰਦੇ ਸਮੇਂ ਅਚਾਨਕ ਰੋਕਣਾ ਪਿਆ। ਨਸ਼ੇ 'ਚ ਟੱਲੀ ਇਕ ਵਿਅਕਤੀ ਪੱਟੜੀ 'ਤੇ ਬੈਠ ਜਾਣ ਕਾਰਨ ਟਰੇਨ ਨੂੰ ਐਮਰਜੈਂਸੀ ਬ੍ਰੇਕ ਲਗਾਉਣੀ ਪਈ। ਰੇਲਵੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਟ੍ਰੈਕ 'ਤੇ ਬੈਠੇ ਵਿਅਕਤੀ ਦੀ ਪਛਾਣ ਲਕਸ਼ਮੀਸਾਗਰ ਇਲਾਕੇ ਦੇ ਨਿਵਾਸੀ 38 ਸਾਲਾ ਪੀ. ਅੱਪਨਾ ਰਾਓ ਵਜੋਂ ਹੋਈ ਹੈ। ਲੋਕੋ ਪਾਇਲਟ ਵੱਲੋਂ ਵਾਰ-ਵਾਰ ਹਾਰਨ ਵਜਾਉਣ ਦੇ ਬਾਵਜੂਦ ਇਹ ਵਿਅਕਤੀ ਟ੍ਰੈਕ ਤੋਂ ਹਟਣ ਲਈ ਤਿਆਰ ਨਹੀਂ ਸੀ। 

ਈਸਟ ਕੋਸਟ ਰੇਲਵੇ (ECR) ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕੋ ਪਾਇਲਟ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਦਿੱਤੇ ਅਤੇ ਟਰੇਨ ਨੂੰ ਪੂਰੀ ਤਰ੍ਹਾਂ ਰੋਕ ਲਿਆ, ਜਿਸ ਨਾਲ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਰੇਲਵੇ ਸੁਰੱਖਿਆ ਬਲ (RPF) ਦੇ ਜਵਾਨਾਂ ਅਤੇ ਟਰੇਨ ਸਟਾਫ ਨੇ ਉਸ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਫੜਿਆ ਗਿਆ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਟੱਲੀ ਸੀ ਅਤੇ ਹੁਣ ਉਸ ਦੇ ਖਿਲਾਫ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News