ਟਰੇਨ ''ਚ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ! ਵਧਿਆ ਕਿਰਾਇਆ; ਜਾਣੋ ਤੁਹਾਡੀ ਜੇਬ੍ਹ ''ਤੇ ਕਿੰਨਾ ਪਵੇਗਾ ਅਸਰ
Sunday, Dec 21, 2025 - 01:10 PM (IST)
ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਕਰੋੜਾਂ ਯਾਤਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਰੇਲਵੇ ਦੇ ਨਵੇਂ ਕਿਰਾਇਆ ਢਾਂਚੇ ਅਨੁਸਾਰ ਇਹ ਬਦਲਾਅ 26 ਦਸੰਬਰ 2025 ਤੋਂ ਲਾਗੂ ਹੋਣਗੇ।
ਕਿਸ ਨੂੰ ਮਿਲੇਗੀ ਰਾਹਤ?
ਰੇਲਵੇ ਨੇ ਛੋਟੀ ਦੂਰੀ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। 215 ਕਿਲੋਮੀਟਰ ਤੱਕ ਦੇ ਸਫ਼ਰ ਲਈ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਹ ਫੈਸਲਾ ਰੋਜ਼ਾਨਾ ਸਫ਼ਰ ਕਰਨ ਵਾਲੇ ਅਤੇ ਆਮ ਲੋਕਾਂ ਦੀ ਜੇਬ 'ਤੇ ਬੋਝ ਘਟਾਉਣ ਲਈ ਲਿਆ ਗਿਆ ਹੈ।
ਲੰਬੀ ਦੂਰੀ ਲਈ ਕਿੰਨੀ ਢਿੱਲੀ ਹੋਵੇਗੀ ਜੇਬ?
ਜਰਨਲ ਕਲਾਸ : 215 ਕਿਲੋਮੀਟਰ ਤੋਂ ਵੱਧ ਦੀ ਦੂਰੀ ਲਈ 1 ਪੈਸਾ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।
ਮੇਲ/ਐਕਸਪ੍ਰੈਸ ਅਤੇ AC ਸ਼੍ਰੇਣੀ
ਇਨ੍ਹਾਂ ਸ਼੍ਰੇਣੀਆਂ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਵੇਗਾ।
ਉਦਾਹਰਨ: ਪਟਨਾ ਤੋਂ ਦਿੱਲੀ (ਲਗਭਗ 1000 ਕਿਲੋਮੀਟਰ) ਦੇ ਸਫ਼ਰ ਲਈ ਸਾਧਾਰਨ ਟਿਕਟ 'ਤੇ 10 ਰੁਪਏ ਅਤੇ ਵੰਦੇ ਭਾਰਤ ਜਾਂ ਰਾਜਧਾਨੀ ਵਰਗੀਆਂ ਪ੍ਰੀਮੀਅਮ ਟ੍ਰੇਨਾਂ 'ਚ 20 ਰੁਪਏ ਵੱਧ ਦੇਣੇ ਹੋਣਗੇ।
ਕਿਉਂ ਵਧਾਇਆ ਕਿਰਾਇਆ?
ਰੇਲਵੇ ਦਾ ਅਨੁਮਾਨ ਹੈ ਕਿ ਇਸ ਵਾਧੇ ਨਾਲ ਉਸ ਨੂੰ ਸਾਲਾਨਾ 600 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਇਸ ਰਾਸ਼ੀ ਦੀ ਵਰਤੋਂ ਸਟੇਸ਼ਨਾਂ ਦੀਆਂ ਸਹੂਲਤਾਂ ਸੁਧਾਰਨ, ਕੋਚਾਂ ਦੇ ਰੱਖ-ਰਖਾਅ ਅਤੇ ਯਾਤਰੀਆਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।
