ਕਸ਼ਮੀਰ ''ਚ 3 ਦਿਨਾਂ ਬਾਅਦ ਰੇਲ ਸੇਵਾ ਮੁੜ ਤੋਂ ਬਹਾਲ

Sunday, Nov 25, 2018 - 10:54 AM (IST)

ਕਸ਼ਮੀਰ ''ਚ 3 ਦਿਨਾਂ ਬਾਅਦ ਰੇਲ ਸੇਵਾ ਮੁੜ ਤੋਂ ਬਹਾਲ

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਮੁੱਖ ਕਮਾਂਡਰ ਸਮੇਤ 6 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਤੋਂ ਰੱਦ ਕੀਤੀ ਗਈ ਟਰੇਨ ਸੇਵਾ ਨੂੰ ਐਤਾਵਰ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਉੱਤਰੀ ਕਸ਼ਮੀਰ ਵਿਚ ਰੇਲ ਸੇਵਾ ਆਪਣੇ ਤੈਅ ਅਨੁਸਾਰ ਜਾਰੀ ਹੈ। ਸਾਰੇ ਰੇਲ ਮਾਰਗਾਂ 'ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਪੁਲਸ ਵਲੋਂ ਸ਼ਨੀਵਾਰ ਦੀ ਰਾਤ ਨੂੰ ਸਲਾਹ-ਮਸ਼ਵਰਾ ਕਰਨ ਮਗਰੋਂ ਰੇਲ ਸੇਵਾ ਅੱਜ ਬਹਾਲ ਕਰ ਦਿੱਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਬੜਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨਿਹਾਲ ਦਰਮਿਆਨ ਰੇਲ ਸੇਵਾ ਮੁੜ ਤੋਂ ਬਹਾਲ ਹੋ ਗਈ ਹੈ। ਸਵੇਰ ਬਨਿਹਾਲ ਤੋਂ ਸ਼੍ਰੀਨਗਰ ਦਰਮਿਆਨ ਟਰੇਨ ਰਵਾਨਾ ਵੀ ਹੋਈ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਰੇਲਵੇ ਸੰਪਤੀ ਨੂੰ ਭਾਰੀ ਨੁਕਸਾਨ ਤੋਂ ਬਚਾਉਣ ਲਈ ਅਕਸਰ ਘਾਟੀ ਵਿਚ ਰੇਲ ਸੇਵਾ ਰੱਦ ਕੀਤੀ ਜਾਂਦੀ ਰਹੀ ਹੈ।


author

Tanu

Content Editor

Related News