ਫਰਜ਼ੀ CBI ਅਧਿਕਾਰੀ ਬਣ ਕੇ ਸਾਈਬਰ ਠੱਗਾਂ ਨੇ ਰੇਲਵੇ ਅਧਿਕਾਰੀ ਤੋਂ ਠੱਗੇ ਲੱਖਾਂ ਰੁਪਏ

Wednesday, Sep 18, 2024 - 11:20 AM (IST)

ਮੁੰਬਈ (ਭਾਸ਼ਾ)- ਮੁੰਬਈ 'ਚ ਖ਼ੁਦ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਧਿਕਾਰੀ ਦੱਸ ਕੇ ਸਾਈਬਰ ਠੱਗਾਂ ਨੇ ਰੇਲਵੇ ਦੇ ਇਕ ਅਧਿਕਾਰੀ ਤੋਂ 9 ਲੱਖ ਰੁਪਏ ਦੀ ਠੱਗ ਲਏ। ਠੱਗਾਂ ਨੇ ਅਧਿਕਾਰੀ ਨੂੰ ਦੱਸਿਆ ਕਿ ਉਹ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਸ਼ਾਮਲ ਸੀ ਅਤੇ ਫਿਰ ਵੀਡੀਓ ਕਾਲ ਰਾਹੀਂ ਕਥਿਤ ਜੱਜ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਵਾਪਰੀ ਅਤੇ ਪੀੜਤਾ ਨੂੰ ਠੱਗਾਂ ਨੇ ਕਰੀਬ 20 ਘੰਟੇ ਤੱਕ 'ਵੀਡੀਓ ਕਾਲ' 'ਤੇ ਰੱਖਿਆ। ਉਨ੍ਹਾਂ ਦੱਸਿਆ ਕਿ 59 ਸਾਲਾ ਪੀੜਤ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ (ਸੀਐੱਸਐੱਮਟੀ) ਵਿਖੇ ਪ੍ਰਿੰਸੀਪਲ ਚੀਫ ਇਲੈਕਟ੍ਰੀਕਲ ਇੰਜੀਨੀਅਰ (ਨਿਰਮਾਣ) ਵਜੋਂ ਕੰਮ ਕਰਦਾ ਹੈ ਅਤੇ ਦੱਖਣੀ ਮੁੰਬਈ ਦੇ ਕੋਲਾਬਾ 'ਚ ਰਹਿੰਦਾ ਹੈ। ਉਨ੍ਹਾਂ ਦੱਸਿਆ,"16 ਸਤੰਬਰ ਦੀ ਸਵੇਰ ਨੂੰ ਪੀੜਤ ਨੂੰ ਉਸ ਦੇ ਮੋਬਾਈਲ ਫੋਨ 'ਤੇ ਇੱਕ 'ਵੌਇਸ ਰਿਕਾਰਡ' ਸੁਨੇਹਾ ਮਿਲਿਆ, ਜਿਸ 'ਚ ਕਿਹਾ ਗਿਆ ਸੀ ਕਿ ਉਸ ਦਾ ਮੋਬਾਈਲ ਫੋਨ 2 ਘੰਟਿਆਂ 'ਚ ਬਲਾਕ ਕਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਪੁੱਛ-ਗਿੱਛ ਲਈ ਉਸ ਨੂੰ ਉਸ ਦੇ ਨੰਬਰ ਤੋਂ ਜ਼ੀਰੋ ਅੰਕ 'ਡਾਇਲ' ਕਰਨਾ ਹੋਵੇਗਾ। ਪੀੜਤ ਦੇ ਜ਼ੀਰੋ ਨੰਬਰ ਦਬਾਉਂਦੇ ਹੀ ਇਕ 'ਵੀਡੀਓ ਕਾਲ' ਚਾਲੂ ਹੋ ਗਈ।'' ਉਸ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਇਕ ਸੀ.ਬੀ.ਆਈ. ਅਧਿਕਾਰੀ ਵਜੋਂ ਦੱਸੀ ਅਤੇ ਕਿਹਾ ਕਿ ਉਹ ਇਕ ਮਨੀ ਲਾਂਡਰਿੰਗ ਮਾਮਲੇ 'ਚ ਅਧਿਕਾਰੀ ਦੀ ਜਾਂਚ ਕਰਨਾ ਚਾਹੁੰਦਾ ਹਨ।

ਅਧਿਕਾਰੀ ਨੇ ਕਿਹਾ,''ਇਸ ਤੋਂ ਬਾਅਦ ਫੋਨ ਕਰਨ ਵਾਲੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਨਾਂ 'ਤੇ ਇਕ ਮੋਬਾਇਲ ਨੰਬਰ ਰਜਿਸਟਰਡ ਹੈ ਅਤੇ ਉਹ 58 ਲੱਖ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਇਸਤੇਮਾਲ ਕੀਤੇ ਗਏ ਬੈਂਕ ਖਾਤਿਆਂ ਨਾਲ ਜੁੜਿਆ ਹੈ...।'' ਪੀੜਤ ਆਪਣੇ ਦਫ਼ਤਰ 'ਚ ਸੀ ਅਤੇ ਫੋਨ ਕਰਨ ਵਾਲਿਆਂ ਨੇ ਉਸ ਨੂੰ ਕਿਹਾ ਕਿ ਉਹ ਘਰ ਵਾਪਸ ਜਾਵੇ, ਕਿਉਂਕਿ ਸੀ.ਬੀ.ਆਈ. ਅਧਿਕਾਰੀ ਉਸ ਤੋਂ ਮਾਮਲੇ 'ਚ ਪੁੱਛ-ਗਿੱਛ ਕਰਨਾ ਚਾਹੁੰਦੇ ਹਨ। ਘਰ ਜਾਣ 'ਤੇ ਦੁਪਹਿਰ 2 ਵਜੇ ਪਈੜਤ ਨੂੰ ਵੀਡੀਓ ਕਾਲ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ,''ਇਸ ਦੌਲਾਨ ਜਾਲਸਾਜ਼ਾਂ ਨੇ ਰੇਲਵੇ ਅਧਿਕਾਰੀ ਦਾ ਪਰਿਵਾਰਕ ਪਿਛੋਕੜ, ਉਸ ਦੇ ਵਿੱਤ ਅਤੇ ਜਾਇਦਾਦ ਬਾਰੇ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਕਿਹਾ ਕਿ ਉਸ ਨੂੰ ਅਦਾਲਤ 'ਚ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਪੇਸ਼ ਕੀਤਾ ਜਾਵੇਗਾ ਅਤੇ ਜੱਜ ਮਾਮਲੇ ਦਾ ਫ਼ੈਸਲਾ ਕਰਨਗੇ।'' ਵੀਡੀਓ ਕਾਲ 'ਚ ਜੱਜ ਬਣੇ ਇਕ ਵਿਅਕਤੀ ਨੇ ਪੀੜਤ ਨੂੰ ਦੱਸਿਆ ਕਿ ਉਸ ਦੇ ਖਾਤੇ ਤੋਂ ਕੁਝ ਅਣਅਧਿਕਾਰਤ ਬੈਂਕ ਲੈਣ-ਦੇਣ ਦੀ ਜਾਣਕਾਰੀ ਮਿਲੀ ਹੈ ਅਤੇ ਉਸ ਨੂੰ ਆਪਣੇ ਸਾਰੇ ਬੈਂਕ ਦੇ ਵੇਰਵੇ ਦੇਣ ਲਈ ਕਿਹਾ। ਪੀੜਤ ਅਨੁਸਾਰ, ਜਾਲਸਾਜ਼ਾਂ ਨੇ ਉਸ ਨੂੰ ਬੈਂਕ ਜਾ ਕੇ ਉਸ ਦੇ ਦੱਸੇ ਗਏ ਖਾਤੇ 'ਚ 9 ਲੱਖ ਰੁਪਏ ਜਮ੍ਹਾ ਕਰਨ ਲਈ ਕਿਹਾ। ਉਸ ਦੇ ਕਹਿਣ 'ਤੇ ਪੀੜਤ ਬੈਂਕ ਗਿਆ ਅਤੇ ਰਕਮ ਜਾਲਸਾਜ਼ਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੈਸਾ ਜਮ੍ਹਾ ਕਰਨ ਦੇ ਤੁਰੰਤ ਬਾਅਦ ਪੀੜਤ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ। ਉਸ ਨੇ ਪ੍ਰਬੰਧਕ ਨੂੰ ਲੈਣ-ਦੇਣ ਰੋਕਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਲੈਣ-ਦੇਣ ਪੂਰਾ ਕਰ ਲਿਆ ਸੀ। ਅਧਿਕਾਰੀ ਨੇ ਕੋਲਾਬਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਸਾਈਬਰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News