ਰੇਲ ਮੰਤਰੀ ਦਾ ਦਾਅਵਾ- ਇਸ ਸਾਲ ਤੋਂ ਯਾਤਰੀ ਕਰ ਸਕਣਗੇ ‘ਬੁਲੇਟ ਟਰੇਨ’ ’ਚ ਸਫ਼ਰ

Monday, Jun 06, 2022 - 05:01 PM (IST)

ਰੇਲ ਮੰਤਰੀ ਦਾ ਦਾਅਵਾ- ਇਸ ਸਾਲ ਤੋਂ ਯਾਤਰੀ ਕਰ ਸਕਣਗੇ ‘ਬੁਲੇਟ ਟਰੇਨ’ ’ਚ ਸਫ਼ਰ

ਸੂਰਤ (ਬਿਊਰੋ)– ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਕਰਨ ’ਤੇ ਰੇਲਵੇ ਦਾ ਪੂਰਾ ਫ਼ੋਕਸ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ 2026 ਤੱਕ ਬੁਲੇਟ ਟਰੇਨ ਪ੍ਰਾਜੈਕਟ ਦਾ ਟਰਾਇਲ ਸ਼ੁਰੂ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਬੁਲੇਟ ਟਰੇਨ ਯਾਤਰੀਆਂ ਲਈ ਟਰੈਕ ’ਤੇ ਦੌੜਨ ਲੱਗੇਗੀ। ਇਹ ਬੁਲੇਟ ਟਰੇਨ ਪ੍ਰਾਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਡਰੀਮ ਪ੍ਰਾਜੈਕਟ’ ਹੈ। ਇਹ ਹੀ ਵਜ੍ਹਾ ਹੈ ਕਿ ਰੇਲਵੇ ਹੁਣ ਪੂਰੀ ਤਰ੍ਹਾਂ ਇਸ ’ਤੇ ਫੋਕਸ ਕਰ ਰਹੀ ਹੈ। 

ਇਹ ਵੀ ਪੜ੍ਹੋ- ਉੱਤਰਾਖੰਡ ਬੱਸ ਹਾਦਸਾ: 26 ਤੀਰਥ ਯਾਤਰੀਆਂ ਦੀ ਮੌਤ ’ਤੇ PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

ਦਰਅਸਲ ਰੇਲ ਮੰਤਰੀ ਅਹਿਮਦਾਬਾਦ ਤੋਂ ਮੁੰਬਈ ਬੁਲੇਟ ਟਰੇਨ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਸੂਰਤ ’ਚ ਸਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੂਰਤ ਅਤੇ ਬਿਲੀਮੋਰਾ ਵਿਚਾਲੇ 2026 ’ਚ ਪਹਿਲੀ ਬੁਲੇਟ ਟਰੇਨ ਚਲਾਉਣ ਦਾ ਟੀਚਾ ਮਿੱਥਿਆ ਹੈ। ਇਸ ’ਚ ਚੰਗੀ ਤਰੱਕੀ ਹੋ ਰਹੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਦੋਂ ਤੱਕ ਅਸੀਂ ਟਰੇਨ ਚਲਾਉਣ ਦਾ ਕੰਮ ਪੂਰਾ ਕਰ ਲਵਾਂਗੇ। ਦੱਸ ਦੇਈਏ ਕਿ ਬਿਲੀਮੋਰਾ, ਦੱਖਣੀ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦਾ ਇਕ ਸ਼ਹਿਰ ਹੈ। ਇਸ ਪ੍ਰਾਜੈਕਟ ਤਹਿਤ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ‘ਹਾਈ ਸਪੀਡ ਰੇਲ’ ਕੋਰੀਡੋਰ ਵਿਚ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬੁਲੇਟ ਟਰੇਨ ਚਲਾਈ ਜਾਣੀ ਹੈ। ਇਹ ਦੂਰੀ 508 ਕਿਲੋਮੀਟਰ ਦੀ ਹੈ ਅਤੇ ਦੋਹਾਂ ਮੰਜ਼ਿਲਾਂ ਵਿਚਾਲੇ 12 ਸਟੇਸ਼ਨ ਹੋਣਗੇ। 

ਇਹ ਵੀ ਪੜ੍ਹੋ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਜੁੜੇ ਕਈ ਟਿਕਾਣਿਆਂ ’ਤੇ ED ਦੀ ਛਾਪੇਮਾਰੀ

ਮੌਜੂਦਾ ਸਮੇਂ ’ਚ ਦੋਹਾਂ ਸ਼ਹਿਰਾਂ ਦਰਮਿਆਨ ਯਾਤਰਾ ’ਚ 6 ਘੰਟੇ ਲੱਗਦੇ ਹਨ ਪਰ ਬੁਲੇਟ ਟਰੇਨ ਸ਼ੁਰੂ ਹੋਣ ਦੇ ਬਾਅਦ ਇਹ ਸਮਾਂ ਘੱਟ ਕੇ 3 ਘੰਟੇ ਹੋਣ ਦੀ ਉਮੀਦ ਹੈ। ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 1.1 ਲੱਖ ਕਰੋੜ ਰੁਪਏ ਹੈ ਅਤੇ 81 ਫ਼ੀਸਦੀ ਖਰਚ ਜਾਪਾਨ ਕੌਮਾਂਤਰੀ ਸਹਿਯੋਗ ਏਜੰਸੀ ਕਰੇਗੀ। ਰੇਲ ਮੰਤਰੀ ਵੈਸ਼ਣਵ ਨੇ ਕਿਹਾ ਕਿ ਬੁਲੇਟ ਟਰੇਨ ਲਈ ਮਾਰਗ ਦੀ 61 ਕਿਲੋਮੀਟਰ ਦੂਰੀ ’ਤੇ ਖੰਭੇ ਲਾਏ ਜਾ ਚੁੱਕੇ ਹਨ ਅਤੇ 150 ਕਿਲੋਮੀਟਰ ’ਤੇ ਕੰਮ ਚੱਲ ਰਿਹਾ ਹੈ। 

ਇਹ ਵੀ ਪੜ੍ਹੋ- ‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ


author

Tanu

Content Editor

Related News