ਰੇਲਵੇ ਕਰਮਚਾਰੀ ਨਾਲ ਕੁੱਟਮਾਰ ਕਰਨ ਵਾਲੇ ਜਰਮਨ ਨਾਗਰਿਕ ਨੂੰ ਪੁਲਸ ਨੇ ਧੋਖਾਧੜੀ ਦੇ ਦੋਸ਼ ''ਚ ਕੀਤਾ ਗ੍ਰਿਫਤਾਰ
Monday, Nov 06, 2017 - 02:54 PM (IST)

ਲਖਨਊ— ਯੂ.ਪੀ ਦੇ ਸੋਨਭੱਦਰ 'ਚ 3 ਨਵੰਬਰ ਰੇਲਵੇ ਕਰਮਚਾਰੀ ਨਾਲ ਕੁੱਟਮਾਰ ਅਤੇ ਨਕਲੀ ਵੀਜ਼ਾ ਰੱਖਣ ਦੇ ਦੋਸ਼ 'ਚ ਪੁਲਸ ਨੇ ਜਰਮਨ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਜਰਮਨ ਨਾਗਰਿਕ ਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕਰ ਲਿਆ ਹੈ।
ਪੁਲਸ ਅਧਿਕਾਰੀ ਆਰਪੀ ਸਿੰਘ ਨੇ ਦੱਸਿਆ ਕਿ ਜਰਮਨ ਨਾਗਰਿਕ ਹੋਲਗਰ ਅਰੀਕ ਨੂੰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਕੋਲੋਂ ਟੂਰਿਸਟ ਵੀਜ਼ਾ ਨਹੀਂ ਸੀ ਅਤੇ ਉਸ ਦਾ ਪਾਸਪੋਰਟ ਨਕਲੀ ਪਾਇਆ ਗਿਆ ਸੀ। ਉਸ ਦੇ ਖਿਲਾਫ ਵਿਦੇਸ਼ੀ ਯਾਤਰੀ ਐਕਟ ਦੀ ਧਾਰਾ 14 ਏ, ਭਾਰਤੀ ਦੰਡ ਵਿਧਾਨ ਦੀ ਧਾਰਾ 419 ਅਤੇ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
3 ਨਵੰਬਰ ਨੂੰ ਜਰਮਨ ਨਾਗਰਿਕ ਸੋਨਭੱਦਰ ਦੇ ਰਾਬਰਟਗੰਜ ਰੇਲਵੇ ਸਟੇਸ਼ਨ 'ਤੇ ਰੇਲਵੇ ਸੁਪਰ ਵਾਇਜ਼ਰ ਅਮਰ ਕੁਮਾਰ ਨਾਲ ਉਲਝ ਗਿਆ ਸੀ। ਜਿਸ ਦੇ ਬਾਅਦ ਰਾਜਕੀ ਰੇਲਵੇ ਪੁਲਸ ਵੱਲੋਂ ਮਿਰਜ਼ਾਪੁਰ ਰੇਲਵੇ ਸਟੇਸ਼ਨ ਲਿਆਏ ਜਾਣ 'ਤੇ ਪੁਲਸ ਕਰਮਚਾਰੀਆਂ 'ਤੇ ਡੰਡੇ ਨਾਲ ਹਮਲਾ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ।
ਜੀ.ਆਰ.ਪੀ ਮਿਰਜ਼ਾਪੁਰ ਦੇ ਅਧਿਕਾਰੀ ਸਮਰ ਬਹਾਦੁਰ ਨੇ ਦੱਸਿਆ ਕਿ ਅਰੀਕ ਨੇ ਪੁਲਸ ਦੇ ਵਾਹਨ ਤੋਂ ਉਤਰੇਗਾ ਤਾਂ ਦਰੋਗਾ ਹਰੀਕੇਸ਼ ਰਾਮ ਆਜਾਦ ਅਤੇ ਮਿਥਿਲੇਸ਼ ਯਾਦਵ ਨੂੰ ਡੰਡਿਆਂ ਨਾਲ ਕੁੱਟਿਆ। ਉਹ ਵਿਦੇਸ਼ੀ ਮਹਿਮਾਨ ਹੈ, ਇਸ ਲਈ ਇਸ ਮਾਮਲੇ 'ਚ ਉਸ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।