ਓਡੀਸ਼ਾ ਰੇਲ ਹਾਦਸੇ ''ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ ''ਤੇ ਡਿੱਗੀ ਗਾਜ਼

Saturday, Jul 01, 2023 - 05:35 AM (IST)

ਓਡੀਸ਼ਾ ਰੇਲ ਹਾਦਸੇ ''ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ ''ਤੇ ਡਿੱਗੀ ਗਾਜ਼

ਨੈਸ਼ਨਲ ਡੈਸਕ: ਓਡੀਸ਼ਾ ਰੇਲ ਹਾਦਸੇ ਮਗਰੋਂ ਰੇਲਵੇ ਵੱਲੋਂ ਸਖ਼ਤ ਐਕਸ਼ਨ ਲਿਆ ਗਿਆ ਹੈ। ਹਾਦਸੇ ਮਗਰੋਂ ਦੱਖਣ ਪੂਰਬੀ ਰੇਲਵੇ ਦੀ ਜਨਰਲ ਮੈਨੇਜਰ ਅਰਚਨਾ ਜੋਸ਼ੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕਰਨਾਟਕ ਦੇ ਯੇਲਹੰਕਾ ਵਿਚ ਰੇਲ ਪਹੀਆ ਫੈਕਟਰੀ ਦਾ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਰਾਘਵ ਚੱਢਾ ਨਾਲ ਅੰਮ੍ਰਿਤਸਰ ਪਹੁੰਚੀ ਪਰਿਣੀਤੀ ਚੋਪੜਾ, ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ

ਇਸ ਸਬੰਧੀ ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਬਾਲਾਸੋਰ ਰੇਲ ਹਾਦਸੇ ਮਗਰੋਂ ਦੱਖਣ ਪੂਰਬੀ ਦੀ ਜਨਰਲ ਮੈਨੇਜਰ ਅਰਚਨਾ ਜੋਸ਼ੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਵੱਲੋਂ ਉਨ੍ਹਾਂ ਦੀ ਜਗ੍ਹਾ ਅਨਿਲ ਕੁਮਾਰ ਮਿਸ਼ਰਾ ਨੂੰ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ 2 ਜੂਨ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਭਿਆਨਕ ਰੇਲ ਹਾਦਸਾ ਵਾਪਰਿਆ ਸੀ। ਚੇਨਈ ਜਾਣ ਵਾਲੀ ਕੋਰੋਮੰਡਲ ਐਕਸਪ੍ਰੈੱਸ, ਹਾਵੜ ਜਾਣ ਵਾਲੀ ਐੱਸ.ਐੱਮ.ਵੀ.ਪੀ.-ਹਾਵੜਾ ਸੁਪਰਫ਼ਾਸਟ ਐਕਸਪ੍ਰੈੱਸ ਤੇ ਇਕ ਮਾਲਗੱਡੀ 2 ਜੂਨ ਨੂੰ ਬਾਲਾਸੋਰ ਜ਼ਿਲ੍ਹੇ ਦੇ ਬਹਿਨਾਗਾ ਬਾਜ਼ਾਰ ਸਟੇਸ਼ਨ ਨੇੜੇ ਇਕ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ ਵਿਚ ਹੁਣ ਤਕ 293 ਲੋਕਾਂ ਦੀ ਜਾਨ ਜਾ ਚੁੱਕੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News