ਉੱਤਰ-ਪੂਰਬੀ ਭਾਰਤ ਵਿਚ ਰੇਲ ਕ੍ਰਾਂਤੀ! 10 ਪ੍ਰਾਜੈਕਟਾਂ ਨਾਲ ਵਧੀ ਕੁਨੈਕਟੀਵਿਟੀ
Monday, Jul 21, 2025 - 03:01 PM (IST)

ਨੈਸ਼ਨਲ ਡੈਸਕ: 2018 ਤੋਂ 2025 ਤੱਕ ਦੇ ਸਮੇਂ ਦੌਰਾਨ ਪੂਰਬੀ ਭਾਰਤ, ਖ਼ਾਸ ਕਰਕੇ ਉੱਤਰ–ਪੂਰਬੀ ਰਾਜਾਂ ਵਿਚ ਰੇਲਵੇ ਯਾਤਰਾ ਅਤੇ ਕੁਨੈਕਟੀਵਿਟੀ ਵਿਚ ਇਤਿਹਾਸਕ ਤਬਦੀਲੀਆਂ ਆਈਆਂ ਹਨ। ਇਨ੍ਹਾਂ ਸਾਲਾਂ ਦੌਰਾਨ ਰੇਲਵੇ ਪ੍ਰਾਜੈਕਟਾਂ ਨੇ ਇਲਾਕੇ ਦੀ ਰੇਲਵੇ ਲਾਈਨਾਂ ਨੂੰ ਰਾਸ਼ਟਰੀ ਧਾਰਾ ਨਾਲ ਜੋੜਿਆ, ਉਨ੍ਹਾਂ ਨੇ ਸਿਰਫ਼ ਰੇਲ-ਸੇਵਾਵਾਂ ਹੀ ਨਹੀਂ, ਸਗੋਂ ਇਲਾਕੇ ਦੀ ਆਰਥਿਕਤਾ, ਟੂਰਿਜ਼ਮ, ਰੋਜ਼ਗਾਰ ਅਤੇ ਰਾਸ਼ਟਰੀ ਏਕਤਾ ਨੂੰ ਵੀ ਵਧਾਇਆ।
ਉੱਤਰ–ਪੂਰਬ ਭਾਰਤ ਹੁਣ ਸਿਰਫ਼ ਰੇਲ ਨਾਲ ਹੀ ਨਹੀਂ, ਸਗੋਂ ਆਰਥਿਕ ਅਤੇ ਰਾਸ਼ਟਰੀ ਧਾਰਾ ਨਾਲ ਵੀ ਗਹਿਰਾਈ ਨਾਲ ਜੁੜ ਚੁੱਕਾ ਹੈ। ਇਹ ਤਬਦੀਲੀਆਂ ਸਿਰਫ਼ ਯਾਤਰਾ ਨਹੀਂ, ਸਗੋਂ ਨਵੇਂ ਰੋਜ਼ਗਾਰ, ਵਪਾਰ ਅਤੇ ਰਾਸ਼ਟਰੀ ਏਕਤਾ ਲਈ ਰਾਹ ਖੋਲ੍ਹਦੀਆਂ ਹਨ।
ਇਨ੍ਹਾਂ 10 ਪ੍ਰਾਜੈਕਟਾਂ ਨਾਲ ਵਧੀ ਕੁਨੈਕਟੀਵਿਟੀ
1. ਅਈਜ਼ੌਲ 26 ਸਾਲਾਂ ਬਾਅਦ ਰੇਲ ਨਾਲ ਜੁੜਿਆ: ਬੈਰਾਬੀ-ਸੈਰਾਂਗ ਰੇਲ ਲਾਈਨ ਬਣੀ, ਜਿਸ 'ਚ 48 ਸੁੰਗਧ, 55 ਵੱਡੇ ਪੁਲ ਹਨ। ਇਹ ਮਿਜ਼ੋਰਮ ਦੀ ਆਰਥਿਕਤਾ, ਸੈਲਾਨੀ ਅਤੇ ਕਿਸਾਨਾਂ ਲਈ ਵੱਡਾ ਤੋਹਫ਼ਾ ।
2. ਰਾਜਧਾਨੀ ਰੇਲ ਮਾਰਗ ਵਿਦਿਊਤਕਰਨ: ਡਿਬਰੂਗੜ੍ਹ ਤੋਂ ਦਿੱਲੀ ਤੱਕ ਰਾਜਧਾਨੀ ਹੁਣ ਪੂਰੀ ਤਰ੍ਹਾਂ ਇਲੈਕਟ੍ਰਿਕ ਹੋ ਗਈ ਹੈ, ਜਿਸ ਨਾਲ ਸਮਾਂ ਅਤੇ ਈਂਧਨ ਦੋਵਾਂ ਦੀ ਬਚਤ ਹੋਈ।
3. ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੀਅਰ ਪੁਲ, ਮਨੀਪੁਰ ਵਿੱਚ ਬਣਿਆ: ਨੋਨੀ ਪੁਲ 141 ਮੀਟਰ ਉੱਚਾ ਹੈ, ਜਿਸ ਨਾਲ ਇੰਫਾਲ ਤੋਂ ਜੀਰਿਬਾਮ ਦੀ ਦੂਰੀ 12 ਘੰਟਿਆਂ ਤੋਂ 2 ਘੰਟਿਆਂ ਤੱਕ ਘਟ ਗਈ।
4. ਨਾਗਾਲੈਂਡ 'ਚ ਸ਼ੋਖੁਵੀ-ਮੋਲਵੋਮ ਰੇਲ ਲਿੰਕ ਸ਼ੁਰੂ: ਇਹ ਨਵਾਂ ਮਾਰਗ ਸੂਬੇ ਲਈ ਵਪਾਰ ਅਤੇ ਆਵਾਜਾਈ ਵਿੱਚ ਵਾਧਾ ਲਿਆਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
5. ਮੇਘਾਲਿਆ 'ਚ ਪਹਿਲੀ ਵਾਰ ਮਾਲ ਗੱਡੀ ਪਹੁੰਚੀ: ਉੱਤਰੀ ਗਾਰੋ ਹਿਲਜ਼ 'ਚ ਆਈ ਮਾਲ ਗੱਡੀ ਨੇ ਰੋਜ਼ਮਰਾ ਦੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਤੇਜ਼ ਅਤੇ ਸਸਤੀ ਕਰ ਦਿੱਤੀ।
6. ਅਸਾਮ 'ਚ ਪਹਿਲੀ ਵੰਦੇ ਭਾਰਤ ਐਕਸਪ੍ਰੈਸ: ਗੁਵਾਹਾਟੀ ਤੋਂ ਨਿਊ ਜਲਪਾਇਗੁਰੀ ਤੱਕ 407 ਕਿਮੀ ਦੀ ਦੂਰੀ 5.5 ਘੰਟਿਆਂ ਵਿੱਚ ਕੱਟੀ ਜਾਂਦੀ ਹੈ, ਜਿਸ ਨਾਲ ਕਾਜੀਰੰਗਾ ਪਾਰਕ ਅਤੇ ਕੰਮਾਖਿਆ ਮੰਦਰ ਵਰਗੇ ਥਾਂਵਾਂ ਲਈ ਟੂਰਿਜ਼ਮ ਵਧਿਆ।
7. ਨਾਗਾਲੈਂਡ ਨੂੰ 100 ਸਾਲ ਬਾਅਦ ਮਿਲਿਆ ਦੂਜਾ ਰੇਲਵੇ ਸਟੇਸ਼ਨ: ਸ਼ੋਖੁਵੀ ਸਟੇਸ਼ਨ ਤੱਕ ਡੋਣੀ ਪੋਲੋ ਐਕਸਪ੍ਰੈਸ ਦੀ ਸੇਵਾ ਸ਼ੁਰੂ ਹੋਈ।
8. ਮਣੀਪੁਰ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਾਲ ਗੱਡੀ ਪਹੁੰਚੀ: ਰਾਣੀ ਗੈਦਿਨਲਿਉ ਸਟੇਸ਼ਨ ਤੱਕ ਪਹੁੰਚ ਕੇ ਇਹ ਸੂਬੇ ਲਈ ਵੱਡਾ ਇਤਿਹਾਸਕ ਪਲ ਬਣਿਆ।
9. ਮਣੀਪੁਰ ਅਤੇ ਤ੍ਰਿਪੁਰਾ ਦਰਮਿਆਨ ਜਨ ਸ਼ਤਾਬਦੀ ਰੇਲ: ਅਗਰਤਲਾ ਤੋਂ ਜੀਰਿਬਾਮ ਤੱਕ ਸਿੱਧੀ ਰੇਲ ਸੇਵਾ 6 ਘੰਟਿਆਂ 'ਚ 300 ਕਿਮੀ ਦੀ ਦੂਰੀ ਪੂਰੀ ਕਰਦੀ ਹੈ।
10. ਬੋਗੀਬੀਲ ਬ੍ਰਿਜ਼ ਨੇ ਰੋਡ-ਰੇਲ ਇੰਟਗ੍ਰੇਸ਼ਨ ਬਦਲ ਦਿੱਤਾ: 4.94 ਕਿਮੀ ਲੰਬਾ ਇਹ ਡਬਲ ਡੈਕਰ ਪੁਲ ਰੇਲ ਅਤੇ ਸੜਕ ਦੋਹਾਂ ਲਈ ਹੈ। ਇਹ ਸੈਨਾ ਦੀ ਲਾਜਿਸਟਿਕ, ਆਰਥਿਕਤਾ ਅਤੇ ਟੂਰਿਜ਼ਮ ਲਈ ਵੀ ਮਹੱਤਵਪੂਰਨ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8