SC ਦਾ ਰਾਸ਼ਟਰੀ ਪ੍ਰੀਖਿਆ ਬੋਰਡ ਨੂੰ ਹੁਕਮ, ਨੀਟ-ਪੀ. ਜੀ. ਦੀ ਉੱਤਰ ਕੁੰਜੀ ਪ੍ਰਕਾਸ਼ਿਤ ਕਰਨ ਦੀ ਨੀਤੀ ਦਾ ਖੁਲਾਸਾ ਹੋਵੇ

Friday, Nov 07, 2025 - 10:05 PM (IST)

SC ਦਾ ਰਾਸ਼ਟਰੀ ਪ੍ਰੀਖਿਆ ਬੋਰਡ ਨੂੰ ਹੁਕਮ, ਨੀਟ-ਪੀ. ਜੀ. ਦੀ ਉੱਤਰ ਕੁੰਜੀ ਪ੍ਰਕਾਸ਼ਿਤ ਕਰਨ ਦੀ ਨੀਤੀ ਦਾ ਖੁਲਾਸਾ ਹੋਵੇ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਪ੍ਰੀਖਿਆ ਬੋਰਡ (ਐੱਨ. ਬੀ. ਈ.) ਨੂੰ ਨੈਸ਼ਨਲ ਐਲਿਜੀਬਿਲਿਟੀ ਕਮ ਐਂਟ੍ਰੈਂਸ ਟੈਸਟ-ਪੋਸਟਗ੍ਰੈਜੂਏਟ (ਨੀਟ-ਪੀ. ਜੀ.) ਦੀ ਉੱਤਰ ਕੁੰਜੀ ਪ੍ਰਕਾਸ਼ਿਤ ਕਰਨ ਸਬੰਧੀ ਆਪਣੀ ਨੀਤੀ ਦਾ ਖੁਲਾਸਾ ਕਰਨ ਦਾ ਹੁਕਮ ਦਿੱਤਾ। ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਜਸਟਿਸ ਵਿਪੁਲ ਪੰਚੋਲੀ ਦੀ ਬੈਂਚ ਨੇ ਐੱਨ. ਬੀ. ਈ. ਦੇ ਵਕੀਲ ਨੂੰ ਹਲਫਨਾਮਾ ਦਾਖਲ ਕਰ ਕੇ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ।

ਹਾਈ ਕੋਰਟ ਨੈਸ਼ਨਲ ਐਲਿਜੀਬਿਲਿਟੀ ਕਮ ਐਂਟ੍ਰੈਂਸ ਟੈਸਟ-ਪੋਸਟਗ੍ਰੈਜੂਏਟ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਉਠਾਉਣ ਵਾਲੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਪਾਰਦਰਸ਼ਿਤਾ ਵਜੋਂ ਉੱਤਰ ਕੁੰਜੀ ਦਾ ਖੁਲਾਸਾ ਕੀਤੇ ਜਾਣ ਦੀ ਗੱਲ ਵੀ ਸ਼ਾਮਲ ਹੈ। ਸੁਣਵਾਈ ਦੌਰਾਨ, ਐੱਨ. ਬੀ. ਈ. ਦੇ ਵਕੀਲ ਨੇ ਦਲੀਲ ਦਿੱਤੀ ਕਿ ਕੋਚਿੰਗ ਸੰਸਥਾਨ ਇਹ ਪਟੀਸ਼ਨਾਂ ਇਸ ਲਈ ਦਾਇਰ ਕਰ ਰਹੇ ਹਨ ਕਿਉਂਕਿ ਉਹ ਪ੍ਰਸ਼ਨ ਪੱਤਰਾਂ ਦੀ ਉੱਤਰ ਕੁੰਜੀ ਹਾਸਲ ਕਰਨਾ ਚਾਹੁੰਦੇ ਹਨ। ਵਕੀਲ ਨੇ ਦਲੀਲ ਦਿੱਤੀ ਕਿ ਇਸ ਨਾਲ ਪ੍ਰੀਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ।

ਇਸ ਤੋਂ ਪਹਿਲਾਂ, ਉਮੀਦਵਾਰਾਂ ਦੀਆਂ ਉੱਤਰ ਕੁੰਜੀਆਂ ਜਾਂ ‘ਮੂਲ ਅੰਕ’ ਦੇ ਵੇਰਵਿਆਂ ਤੱਕ ਪਹੁੰਚ ਨਹੀਂ ਸੀ, ਜਿਸ ਨਾਲ ਸਧਾਰਣੀਕਰਨ ਪ੍ਰਕਿਰਿਆ ਦੀ ਨਿਰਪੱਖਤਾ ਨੂੰ ਲੈ ਕੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ।


author

Rakesh

Content Editor

Related News