ਕੋਵਿਡ-19 ਦਾ ਨਵਾਂ ਮਾਮਲਾ ਮਿਲਣ ''ਤੇ ਰੇਲ ਭਵਨ ਫਿਰ ਬੰਦ
Monday, May 25, 2020 - 09:52 PM (IST)

ਨਵੀਂ ਦਿੱਲੀ (ਭਾਸ਼ਾ)— ਰੇਲ ਭਵਨ ਵਿਚ ਸੋਮਵਾਰ ਨੂੰ ਇਕ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਸਾਰੇ ਦਫਤਰ ਅਗਲੇ 2 ਦਿਨ ਦੇ ਲਈ ਬੰਦ ਕਰ ਦਿੱਤੇ ਗਏ ਹਨ। ਇਕ ਪੰਦਰਵਾੜਾ ਤੋਂ ਘੱਟ ਸਮੇਂ ਦੇ ਅੰਦਰ ਅਜਿਹਾ ਦੂਜੀ ਬਾਰ ਹੋਇਆ ਹੈ। ਰੇਲਵੇ ਹੈੱਡਕੁਆਰਟਰ ਦੀ ਇਮਾਰਤ 'ਚ ਪੰਜਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਕ ਆਦੇਸ਼ 'ਚ ਕਿਹਾ ਗਿਆ ਕਿ ਰੇਲਵੇ ਬੋਰਡ ਦੇ ਕੁਝ ਅਧਿਕਾਰੀ ਹਾਲ 'ਚ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਇਸ ਅਨੁਸਾਰ ਫੈਸਲਾ ਲਿਆ ਗਿਆ ਹੈ ਕਿ ਰੇਲ ਭਵਨ 'ਚ ਕਮਰਿਆਂ ਤੇ ਆਮ ਖੇਤਰਾਂ ਨੂੰ ਵਾਇਰਸ ਮੁਕਤ ਕਰਨ ਦੇ ਲਈ 26 ਤੇ 27 ਮਈ ਨੂੰ ਰੇਲ ਭਵਨ ਸਥਿਤ ਸਾਰੇ ਦਫਤਰ ਬੰਦ ਰਹਿਣਗੇ।