ਰਾਹੁਲ ਗਾਂਧੀ ਭਲਕੇ ਸ਼ੁਰੂ ਕਰਨਗੇ ''ਭਾਰਤ ਜੋੜੋ ਨਿਆਂ ਯਾਤਰਾ'', 6,700 ਕਿਲੋਮੀਟਰ ਦੀ ਦੂਰੀ ਕੀਤੀ ਜਾਵੇਗੀ ਤੈਅ
Saturday, Jan 13, 2024 - 12:52 PM (IST)
ਇੰਫਾਲ (ਭਾਸ਼ਾ)- ਕਾਂਗਰਸ ਐਤਵਾਰ ਤੋਂ ਰਾਹੁਲ ਗਾਂਧੀ ਦੀ ਅਗਵਾਈ 'ਚ ਮਣੀਪੁਰ ਤੋਂ 'ਭਾਰਤ ਜੋੜੋ ਨਿਆਂ ਯਾਤਰਾ' ਸ਼ੁਰੂ ਕਰੇਗੀ, ਜਿਸ ਰਾਹੀਂ ਉਸ ਦੀ ਕੋਸ਼ਿਸ਼ ਹੋਵੇਗੀ ਕਿ ਲੋਕ ਸਭਾ ਚੋਣਾਂ 'ਚ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਨਿਆਂ ਨਾਲ ਜੁੜੇ ਮੁੱਦਿਆਂ ਨੂੰ ਵਿਚਾਰ-ਵਟਾਂਦਰੇ ਦੇ ਕੇਂਦਰ ਬਿੰਦੂ 'ਚ ਲਿਆਂਦਾ ਜਾਵੇ। ਇਹ ਯਾਤਰਾ 14 ਜਨਵਰੀ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਨੇੜੇ ਥੋਬਲ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ ਦੇ ਤੀਜੇ ਹਫ਼ਤੇ ਮੁੰਬਈ 'ਚ ਇਸ ਦਾ ਸਮਾਪਨ ਹੋਵੇਗਾ। ਕਾਂਗਰਸ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੱਢੀ ਜਾ ਰਹੀ ਯਾਤਰਾ 67 ਦਿਨਾਂ 'ਚ 15 ਸੂਬਿਆਂ ਅਤੇ 110 ਜ਼ਿਲ੍ਹਿਆਂ ਤੋਂ ਹੋ ਕੇ ਲੰਘੇਗੀ। 'ਭਾਰਤ ਜੋੜੋ ਨਿਆਂ ਯਾਤਰਾ' ਦੌਰਾਨ ਲਗਭਗ 6,700 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਯਾਤਰਾ ਜ਼ਿਆਦਾਤਰ ਬੱਸ ਤੋਂ ਹੋਵੇਗੀ ਪਰ ਕਿਤੇ-ਕਿਤੇ ਪੈਦਲ ਯਾਤਰਾ ਵੀ ਹੋਵੇਗੀ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ! ਹੁਣ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 7 ਸਤੰਬਰ 2022 ਤੋਂ 30 ਜਨਵਰੀ 2023 ਤੱਕ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 'ਭਾਰਤ ਜੋੜੋ ਯਾਤਰਾ' ਕੱਢੀ ਸੀ। ਉਨ੍ਹਾਂ ਦੀ 136 ਦਿਨਾਂ ਦੀ ਇਸ ਪੈਦਲ ਯਾਤਰਾ 'ਚ 12 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 75 ਜ਼ਿਲ੍ਹਿਆਂ ਅਤੇ 76 ਲੋਕ ਸਭਾ ਖੇਤਰਾਂ ਤੋਂ ਲੰਘਦੇ ਹੋਏ 4,081 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਸੀ। ਕਾਂਗਰਸ ਦਾ ਕਹਿਣਾ ਹੈ ਕਿ 'ਭਾਰਤ ਜੋੜੋ ਨਿਆਂ ਯਾਤਰਾ' ਕੋਈ ਚੋਣ ਯਾਤਰਾ ਨਹੀਂ ਹੈ ਸਗੋਂ ਇਹ ਦੇਸ਼ ਲਈ ਨਿਆਂ ਦੀ ਮੰਗ ਕਰਨ ਨਾਲ ਜੁੜੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8