ਬੇਰੁਜ਼ਗਾਰੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਕੱਸਿਆ ਤੰਜ
Friday, Sep 10, 2021 - 01:10 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ’ਤੇ ਤੰਜ ਕੱਸਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਨੂੰ ਵਿਕਾਸ ਦੇ ਨਾਮ ’ਤੇ ਆਤਮਨਿਰਭਰ ਬਣਾਉਣ ਦਾ ਪਖੰਡ ਕੀਤਾ ਜਾ ਰਿਹਾ ਹੈ। ਰਾਹੁਲ ਨੇ ਟਵੀਟ ਕੀਤਾ,‘‘ਦੇਸ਼ ਦਾ ਵਿਕਾਸ ਕਰ ਕੇ ਇਕ ‘ਆਤਮਨਿਰਭਰ’ ਅੰਧੇਰ ਨਗਰੀ ਬਣਾ ਦਿੱਤੀ।’’
ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਇਕ ਅਖ਼ਬਾਰ ’ਚ ਛਪੀ ਖ਼ਬਰ ਪੋਸਟ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਅੰਕੜਾ ਦਫ਼ਤਰ ਦੇ ਅੰਕੜੇ ਅਨੁਸਾਰ ਬੇਰੁਜ਼ਗਾਰੀ ਇਕ ਸਾਲ ’ਚ 2.4 ਫੀਸਦੀ ਵੱਧ ਕੇ 19.3 ਫੀਸਦੀ ਹੋਈ ਹੈ। ਰਾਹੁਲ ਨੇ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੰਦੇ ਹੋਏ ਵੀ ਕਿਹਾ,‘‘ਸਾਡੇ ਦੇਸ਼ ਦੀ ਉੱਨਤੀ ਦੇ ਰਸਤੇ ਦਾ ਹਰ ਵਿਘਨ ਦੂਰ ਹੋਵੇ ਗਣੇਸ਼ ਚਤੁਰਥੀ।’’
ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ