ਰਾਹੁਲ ਨੇ ਪ੍ਰਧਾਨਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਪਿੱਛੇ ਹੱਟਣ ਦੇ ਦਿੱਤੇ ਸੰਕੇਤ
Friday, Aug 10, 2018 - 09:51 PM (IST)

ਰਾਏਪੁਰ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਪਿੱਛੇ ਹੱਟਣ ਦਾ ਲਗਭਗ ਸਾਫ ਸੰਕੇਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਮੋਦੀ ਅਤੇ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕਣ ਦਾ ਹੈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਇਸ ਬਾਰੇ 'ਚ ਨੰਬਰ ਆਉਣ 'ਤੇ ਚੋਣਾਂ ਤੋਂ ਬਾਅਦ ਗੱਲ ਹੋ ਜਾਵੇਗੀ। ਇਸ ਦੇ ਖਾਸ ਮਾਇਨੇ ਨਹੀਂ ਹਨ ਅਤੇ ਨਾ ਹੀ ਇਸ ਨੂੰ ਲੈ ਕੇ ਕੋਈ ਸਮੱਸਿਆ ਹੈ।
ਉਨ੍ਹਾਂ ਨੇ ਇਹ ਵੀ ਵਿਸ਼ਵਾਸ ਜਿਤਾਇਆ ਕਿ ਭਾਜਪਾ ਨੂੰ ਜੇਕਰ 200 ਤੋਂ ਘੱਟ ਸੀਟਾਂ ਹਾਸਲ ਹੋਈਆਂ ਤਾਂ ਮੋਦੀ ਨੂੰ ਉਨ੍ਹਾਂ ਦੇ ਸਹਿਯੋਗੀ ਦਲ ਹੀ ਪ੍ਰਧਾਨ ਮੰਤਰੀ ਦੇ ਰੂਪ 'ਚ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਜੇਤੂ ਰੱਥਨੂੰ ਉਹ ਗਠਬੰਧਨਾਂ ਦੇ ਬਲ 'ਤੇ ਰੋਕਣ 'ਚ ਸਫਲ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਬਣਨ ਵਾਲੇ ਗਠਬੰਧਨਾਂ ਨਾਲ ਮੋਦੀ ਨੂੰ ਕਰਾਰਾ ਝਟਕਾ ਮਿਲਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਬਸਪਾ ਸਪਾ ਦੇ ਗਠਬੰਧਨ 'ਚ ਕਾਂਗਰਸ ਵੀ ਸ਼ਾਮਲ ਹੋਵੇਗੀ, ਇਸ ਲਈ ਗੱਲਬਾਤ ਚੱਲ ਰਹੀ ਹੈ। ਜੇਕਰ ਤਿੰਨੋਂ ਦਲ ਮਿਲ ਕੇ ਚੋਣਾਂ ਲੜਦੀਆਂ ਹਨ ਤਾਂ ਮੋਦੀ ਨੂੰ 5 ਸੀਟਾਂ ਵੀ ਉੱਤਰ ਪ੍ਰਦੇਸ਼ 'ਚ ਨਹੀਂ ਮਿਲ ਸਕਣਗੀਆਂ।
ਪਿਛਲੇ ਲੋਕਸਭਾ ਚੋਣਾਂ 'ਚ ਸੂਬੇ ਦੀਆਂ 80 ਸੀਟਾਂ 'ਚੋਂ ਭਾਜਪਾ ਅਤੇ ਉਸ ਦੇ ਸਹਿਯੋਗੀ ਦਲ ਨੇ 73 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ ਸਿਰਫ 2 ਸੀਟਾਂ ਰਾਏਬਰੇਲੀ ਅਤੇ ਅਮੇਠੀ ਮਿਲੀ ਸੀ। ਰਾਏਬਰੇਲੀ ਤੋਂ ਸੋਨੀਆ ਗਾਂਧੀ ਤਾਂ ਬਹੁਤ ਚੰਗੇ ਫਰਕ ਨਾਲ ਜੇਤੂ ਹੋਈ ਸੀ ਪਰ ਰਾਹੁਲ ਨੂੰ ਬਹੁਤ ਜਬਰਦਸਤ ਚੁਣੌਤੀ ਦਾ ਅਮੇਠੀ 'ਚ ਸਾਹਮਣਾ ਕਰਨਾ ਪਿਆ ਸੀ। ਉੱਤਰ ਪ੍ਰਦੇਸ਼ 'ਚ ਗਠਬੰਧਨ 'ਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਇਸ ਬਾਰੇ 'ਚ ਉਨ੍ਹਾਂ ਨੇ ਕੁਝ ਨਹੀਂ ਕਿਹਾ। ਗਾਂਧੀ ਨੇ ਬਿਹਾਰ ਦਾ ਜਿਕਰ ਕੀਤਾ ਅਤੇ ਕਿਹਾ ਕਿ ਉੱਥੇ ਵੀ ਰਾਜਦ, ਕਾਂਗਰਸ ਅਤੇ ਹੋਰ ਦਲਾਂ ਦੇ ਗਠਬੰਧਨ ਵਲੋਂ ਮੋਦੀ ਨੂੰ ਕਰਾਰੀ ਚੁਣੌਤੀ ਮਿਲਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਸੂਬਿਆਂ 'ਚ ਮਿਲਣ ਵਾਲੀ ਹਾਰ ਨਾਲ ਮੋਦੀ ਦਾ ਰਾਸਤਾ ਰੁੱਕ ਜਾਵੇਗਾ।