ਅਰਥਵਿਵਸਥਾ ਨੂੰ ਖੋਲ੍ਹਣ ਲਈ ਰਾਹੁਲ ਦੀ ਸਲਾਹ- ਸਪਲਾਈ ਚੇਨ ‘ਤੇ ਸੋਚੇ ਮੋਦੀ ਸਰਕਾਰ

05/05/2020 6:48:44 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਚ ਲਾਕਡਾਊਨ ਲਾਗੂ ਹੈ। 25 ਮਾਰਚ ਤੋਂ ਲਾਗੂ ਲਾਕਡਾਊਨ ਦੀ ਮਿਆਦ ਪਹਿਲਾਂ 14 ਅਪ੍ਰੈਲ ਤੋਂ 3 ਮਈ ਤੱਕ ਵਧਾਈ ਗਈ ਸੀ। ਹੁਣ ਇਸ ਨੂੰ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ, ਜਿਸ ਨੂੰ ਹੌਲੀ-ਹੌਲੀ ਲਾਕਡਾਊਨ ਤੋਂ ਬਾਹਰ ਨਿਕਲਣ ਦੀ ਦਿਸ਼ਾ ਚ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ।

ਲਾਕਡਾਊਨ ਨੂੰ ਪਾਉਜ ਬਟਨ ਦੱਸਣ ਵਾਲੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਹੁਣ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਮਾਲੀ ਹਾਲਤ ਨੂੰ ਮੁੜ ਖੋਲ੍ਹਣ ਲਈ ਸੁਝਾਅ ਦਿੱਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਹੈ ਕਿ ਵਾਇਰਸ ਨਾਲ ਨਜਿੱਠਣ ਦੌਰਾਨ ਜੋਨ ਦੇ ਬਾਰੇ ਸੋਚਣ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਮਾਲੀ ਹਾਲਤ ਨੂੰ ਫਿਰ ਤੋਂ ਖੋਲ੍ਹਦੇ ਸਮੇਂ ਸਪਲਾਈ ਦੀ ਚੇਨ ਬਾਰੇ ਸੋਚਣ।

 ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਨੋਬਲ ਜੇਤੂ ਅਰਥਸ਼ਾਸਤਰੀ ਅਭੀਜੀਤ ਭੱਟਾਚਾਰਿਆ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੌਜੂਦਾ ਹਾਲਾਤ ਅਤੇ ਇਸ ਤੋਂ ਨਿਕਲਣ ਦੇ ਉਪਰਾਲਿਆਂ ਨੂੰ ਲੈ ਕੇ ਚਰਚਾ ਕੀਤੀ। ਭੱਟਾਚਾਰਿਆ ਨੇ ਲੋਕਾਂ ਨੂੰ ਪੈਸੇ ਦੀ ਉਪਲਬਧਤਾ ਯਕੀਨੀ ਕਰਦੇ ਹੋਏ ਖਰੀਦ ਲਈ ਉਤਸ਼ਾਹਿਤ ਕਰਣ ਨੂੰ ਜ਼ਰੂਰੀ ਦੱਸਿਆ ਸੀ। ਨੋਬਲ ਜੇਤੂ ਅਰਥਸ਼ਾਸਤਰੀ ਨੇ ਨਾਲ ਹੀ ਈ.ਐਮ.ਆਈ. ਵੀ ਸਰਕਾਰ ਵਲੋਂ ਭਰੇ ਜਾਣ ਦੀ ਸਲਾਹ ਦਿੱਤੀ ਸੀ।

ਰਾਹੁਲ ਗਾਂਧੀ ਨੇ ਕੁੱਝ ਦਿਨ ਪਹਿਲਾਂ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨਾਲ ਵੀ ਚਰਚਾ ਕੀਤੀ ਸੀ। ਰਾਹੁਲ ਗਾਂਧੀ ਨੇ ਸ਼ੁਰੂਆਤੀ ਦੌਰ ਚ ਲਾਕਡਾਊਨ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਦਾ ਇੱਕ-ਇੱਕ ਕਰਮਚਾਰੀ ਸਰਕਾਰ ਦੇ ਨਾਲ ਹੈ। ਹਾਲਾਂਕਿ ਬਾਅਦ ਚ ਰਾਹੁਲ ਨੇ ਲਾਕਡਾਊਨ ਨੂੰ ਪਾਉਜ ਬਟਨ ਦੱਸਿਆ ਸੀ। ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਟੈਸਟਿੰਗ ਤੇ ਜ਼ੋਰ ਦੇਣ ਦੀ ਮੰਗ ਕੀਤੀ ਸੀ।


Inder Prajapati

Content Editor

Related News