ਰਾਹੁਲ ਨੇ ਮੋਦੀ ''ਤੇ ਸਾਧਿਆ ਨਿਸ਼ਾਨਾ

Friday, Jun 29, 2018 - 04:42 PM (IST)

ਰਾਹੁਲ ਨੇ ਮੋਦੀ ''ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਿਸ ਬੈਕਾਂ 'ਚ ਭਾਰਤੀ ਨਾਗਰਿਕਾਂ ਵੱਲੋਂ ਜਮ੍ਹਾ ਕੀਤੇ ਜਾਣ ਵਾਲੇ ਧੰਨ 'ਚ 50 ਫੀਸਦੀ ਦਾ ਵਾਧੇ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਕਾਲੇ ਧੰਨ ਦੇ ਮੁੱਦੇ 'ਤੇ ਰੁਖ ਬਦਲਣ ਦਾ ਦੋਸ਼ ਲਗਾਇਆ। ਰਾਹੁਲ ਨੇ ਟਵੀਟ ਕਰਕੇ ਕਿਹਾ ਕਿ 2014 'ਚ ਉਨ੍ਹਾਂ ਨੇ ਮੋਦੀ ਨੇ ਕਿਹਾ ਮੈਂ ਸਵਿਸ ਬੈਂਕਾਂ 'ਚ ਜਮ੍ਹਾ 'ਕਾਲਾ ਧੰਨ' ਵਾਪਸ ਲਿਆਂਦਾ ਜਾਵੇਗਾ ਅਤੇ 15 ਲੱਖ ਰੁਪਏ ਹਰ ਭਾਰਤੀ ਦੇ ਖਾਤੇ 'ਚ ਭੇਜਾਗਾਂ। 2016 'ਚ ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਭਾਰਤ ਕਾਲੇ ਧੰਨ ਤੋਂ ਮੁਕਤ ਹੋ ਜਾਵੇਗਾ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ 2018 'ਚ ਉਹ (ਪ੍ਰਧਾਨ ਮੰਤਰੀ) ਕਹਿੰਦੇ ਹਨ: ਸਵਿਸ ਬੈਂਕਾਂ 'ਚ ਭਾਰਤੀ ਨਾਗਰਿਕਾਂ ਵੱਲੋਂ ਜਮ੍ਹਾ ਕਰਵਾਏ ਜਾਣ ਵਾਲੇ ਧੰਨ 'ਚ 50 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਚਿੱਟਾ ਧੰਨ ਹੈ। ਸਵਿਸ ਬੈਂਕਾਂ 'ਚ ਕੋਈ ਕਾਲਾ ਧੰਨ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਅਧਿਕਾਰੀ ਰਣਦੀਪ ਸੁਰਜੇਵਾਲਾ ਨੇ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਵਿਸ ਬੈਂਕਾਂ 'ਚ ਕਾਲਾ ਧੰਨ 50 ਫੀਸਦੀ ਵਧ ਕੇ 7000 ਕਰੋੜ ਰੁਪਏ ਹੋਏ। ਵਾਅਦਾ ਸੀ ਵਿਦੇਸ਼ਾਂ ਤੋਂ 100 ਦਿਨਾਂ 'ਚ 80 ਲੱਖ ਕਰੋੜ ਰੁਪਏ ਵਾਪਸ ਲਿਆਉਣ ਦਾ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਤਾਜ਼ਾ ਆਂਕੜਿਆਂ ਮੁਤਾਬਕ ਭਾਰਤੀਆਂ ਵੱਲੋਂ ਸਵਿਸ ਬੈਂਕ ਖਾਤਿਆਂ 'ਚ ਰੱਖਿਆ ਗਿਆ ਧੰਨ 2017 'ਚ 50 ਫੀਸਦੀ ਤੋਂ ਜ਼ਿਆਦਾ ਵਧ ਕੇ 7000 ਕਰੋੜ ਰੁਪਏ (1.01 ਅਰਬ ਫ੍ਰੈਂਕ) ਹੋ ਗਿਆ।


Related News