ਰਾਹੁਲ ਇਸੇ ਮਹੀਨੇ ਬਣ ਸਕਦੇ ਹਨ ਕਾਂਗਰਸ ਪ੍ਰਧਾਨ

10/17/2017 1:26:06 AM

ਨਵੀਂ ਦਿੱਲੀ (ਯੂ. ਐੱਨ.ਆਈ.)— ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਉਠ ਰਹੀ ਮੰਗ ਇਸ ਮਹੀਨੇ ਪੂਰੀ ਹੋਣ ਦੀ ਸੰਭਾਵਨਾ ਹੈ। ਕਾਂਗਰਸ ਸੂਤਰਾਂ ਅਨੁਸਾਰ ਪਾਰਟੀ ਵਿਚ ਹੋ ਰਹੀਆਂ ਜਥੇਬੰਧਕ ਚੋਣਾਂ ਦੇ ਤਹਿਤ ਪਾਰਟੀ ਪ੍ਰਧਾਨ ਦੀ ਚੋਣ 30 ਅਕਤੂਬਰ ਤਕ ਮੁਕੰਮਲ ਹੋ ਜਾਵੇਗੀ। ਮਿਲੇ ਸੰਕੇਤਾਂ ਅਨੁਸਾਰ ਪਾਰਟੀ ਵਿਚ ਉੱਠ ਰਹੀ ਮੰਗ ਦੇ ਅਨੁਸਾਰ ਇਸ ਵਾਰ ਪ੍ਰਧਾਨ ਦਾ ਅਹੁਦਾ ਸ਼੍ਰੀ ਗਾਂਧੀ ਨੂੰ ਸੌਂਪਿਆ ਜਾ ਸਕਦਾ ਹੈ। 
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਇਸ ਤਰ੍ਹਾਂ ਦਾ ਸੰਕੇਤ ਦੇ ਚੁੱਕੀ ਹੈ। ਪਾਰਟੀ ਦੇ ਚੋਣ ਅਧਿਕਾਰੀ ਅਤੇ ਸੰਸਦ ਮੈਂਬਰ ਐੱਮ. ਰਾਮਚੰਦਰਨ ਨੇ ਸੋਮਵਾਰ ਨੂੰ ਇਥੇ ਸ਼੍ਰੀਮਤੀ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ 'ਤੇ ਮੁਲਾਕਾਤ ਕੀਤੀ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਪਾਰਟੀ ਸੰਗਠਨ ਦੀ ਚੋਣ ਅਤੇ ਪ੍ਰਧਾਨਗੀ ਅਹੁਦੇ ਦੀ ਚੋਣ ਲਈ ਤਰੀਕ ਤੈਅ ਕਰਨ ਬਾਰੇ ਸ਼੍ਰੀਮਤੀ ਗਾਂਧੀ ਨਾਲ ਚਰਚਾ ਕੀਤੀ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ 2 ਦਿਨ ਪਹਿਲਾਂ ਸੰਕੇਤ ਦਿੱਤਾ ਸੀ ਕਿ ਕਾਂਗਰਸ ਦੀ ਕਮਾਨ ਜਲਦੀ ਹੀ ਸ਼੍ਰੀ ਗਾਂਧੀ ਦੇ ਹੱਥਾਂ ਵਿਚ ਹੋਵੇਗੀ। ਪਿਛਲੇ ਹਫਤੇ ਉੱਤਰ ਪ੍ਰਦੇਸ਼ ਕਾਂਗਰਸ ਨੇ ਸ਼੍ਰੀ ਗਾਂਧੀ ਨੂੰ ਪਾਰਟੀ ਦੀ ਕਮਾਨ ਸੌਂਪੇ ਜਾਣ ਬਾਰੇ ਇਕ ਮੱਤ ਨਾਲ ਇਕ ਪ੍ਰਸਤਾਵ ਪਾਸ ਕੀਤਾ ਸੀ।


Related News