ਹੜ੍ਹ ''ਚ ਡੁੱਬਿਆ ਵਾਇਨਾਡ, ਰਾਹੁਲ ਗਾਂਧੀ ਕੱਲ ਜਾਣਗੇ ਦੌਰੇ ''ਤੇ

08/10/2019 7:40:34 PM

ਵਾਇਨਾਡ— ਕੇਰਲ ਇਕ ਵਾਰ ਫਿਰ ਕੁਦਰਾਤ ਦੀ ਮਾਰ ਝੱਲ ਰਿਹਾ ਹੈ। ਹੜ੍ਹ ਨੇ ਕੇਰਲ ਦੇ ਕਈ ਜ਼ਿਲਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਨ੍ਹਾਂ 'ਚ ਵਾਇਨਾਡ ਸਭ ਤੋਂ ਪ੍ਰਮੁੱਖ ਹੈ। ਕੇਰਲ 'ਚ ਹੜ੍ਹ ਕਾਰਨ ਹੁਣ ਤਕ 42 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਕਰੀਬ ਇਕ ਲੱਖ ਲੋਕਾਂ ਨੂੰ ਸੂਬੇ ਦੇ ਬਾਹਰ 800 ਤੋਂ ਜ਼ਿਆਦਾ ਰਾਹਤ ਕੈਂਪਾਂ 'ਚ ਭੇਜਿਆ ਗਿਆ ਹੈ। ਮੁੱਖ ਮੰਤਰੀ ਪਿਰਨਈ ਵਿਜਯਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ 42ਲੋਕਾਂ 'ਚੋਂ 11 ਵਾਇਨਾਡ ਦੇ ਰਹਿਣ ਵਾਲੇ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਐਤਵਾਰ ਨੂੰ ਵਾਇਨਾਡ ਦਾ ਦੌਰਾ ਕਰਨਗੇ। ਉਹ ਵਾਇਨਾਡ ਤੋਂ ਸੰਸਦ ਮੈਂਬਰ ਹਨ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਵਾਇਨਾਡ ਜਾਣਾ ਚਾਹੁੰਦੇ ਸੀ, ਪਰ ਉਦੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ। ਵਾਇਨਾਡ 'ਚ ਭਾਰੀ ਬਾਰਿਸ਼ ਕਾਰਨ ਪੂਰਾ ਖੇਤਰ ਪਾਣੀ ਨਾਲ ਭਰ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਸਾਰੇ ਸਰਕਾਰੀ ਕਰਮਚਾਰੀ ਤੇ ਦਫਤਰ ਰਾਹਤ ਬਚਾਅ ਕਾਰਜ 'ਚ ਲੱਗੇ ਹੋਏ ਹਨ ਤੇ ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਹਨ।'


Related News