ਮਾਣਹਾਨੀ ਮਾਮਲੇ ''ਚ ਗੁਜਰਾਤ ਦੀ ਅਦਾਲਤ ''ਚ ਪੇਸ਼ ਹੋਣਗੇ ਰਾਹੁਲ ਗਾਂਧੀ

Wednesday, Jun 23, 2021 - 05:04 PM (IST)

ਮਾਣਹਾਨੀ ਮਾਮਲੇ ''ਚ ਗੁਜਰਾਤ ਦੀ ਅਦਾਲਤ ''ਚ ਪੇਸ਼ ਹੋਣਗੇ ਰਾਹੁਲ ਗਾਂਧੀ

ਸੂਰਤ- ਸੀਨੀਅਰ ਕਾਂਗਰਸ ਨੇਤਾ, ਸਾਬਕਾ ਪਾਰਟੀ ਪ੍ਰਧਾਨ ਅਤੇ ਲੋਕ ਸਭਾ ਸੰਸਦ ਮੈਂਬਰ ਰਾਹੁਲ ਗਾਂਧੀ ਅਪਰਾਧਕ ਮਾਣਹਾਨੀ ਦੇ ਇਕ ਮਾਮਲੇ 'ਚ ਕੱਲ ਯਾਨੀ ਵੀਰਵਾਰ ਨੂੰ ਗੁਜਰਾਤ ਦੇ ਸੂਰਤ ਸ਼ਹਿਰ ਦੀ ਇਕ ਅਦਾਲਤ 'ਚ ਪੇਸ਼ ਹੋਣਗੇ। ਇਹ ਮਾਮਲਾ ਸੂਰਤ ਦੇ ਸਥਾਨਕ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਦਾਇਰ ਕੀਤਾ ਸੀ। ਦੋਸ਼ ਹੈ ਕਿ 2019 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਨੇ ਕਰਨਾਟਕ ਦੇ ਕੋਲਾਰ 'ਚ ਇਕ ਚੋਣਾਵੀ ਰੈਲੀ 'ਚ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਦੋਸ਼ੀ ਅਤੇ ਭਗੌੜੇ ਵਪਾਰੀ ਨੀਰਵ ਮੋਦੀ, ਆਈ.ਪੀ.ਐੱਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਕਰਦੇ ਹੋਏ ਕਿਹਾ ਸੀ 'ਸਾਰੇ ਮੋਦੀ ਚੋਰ ਹਨ'। ਅਜਿਹਾ ਕਰ ਕੇ ਉਨ੍ਹਾਂ ਨੇ ਮੋਦੀ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਾਈ ਅਤੇ ਮਾਣਹਾਨੀ ਕੀਤੀ ਸੀ। ਇਹ ਮਾਮਲਾ ਆਈ.ਪੀ.ਸੀ. ਦੀ ਧਾਰਾ 499 ਅਤੇ 500 ਦੇ ਅਧੀਨ ਦਰਜ ਕੀਤੀ ਗਈ ਸੀ।

ਰਾਹੁਲ ਪਿਛਲੀ ਵਾਰ 10 ਅਕਤੂਬਰ 2019 ਨੂੰ ਇਸ ਮਾਮਲੇ 'ਚ ਅਦਾਲਤ 'ਚ ਪੇਸ਼ ਹੋਏ ਸਨ। ਕਾਂਗਰਸ ਦੇ ਗੁਜਰਾਤ ਪ੍ਰਦੇਸ਼ ਪ੍ਰਧਾਨ ਅਮਿਤ ਚਾਵੜਾ ਨੇ ਦੱਸਿਆ ਕਿ ਰਾਹੁਲ ਵੀਰਵਾਰ ਸਵੇਰੇ 10 ਵਜੇ ਸੂਰਤ ਪਹੁੰਚਣਗੇ ਅਤੇ ਅਦਾਲਤ 'ਚ ਪੇਸ਼ੀ ਤੋਂ  ਬਾਅਦ ਦੁਪਹਿਰ 12.30 ਵਜੇ ਵਾਪਸ ਚਲੇ ਜਾਣਗੇ। ਦੱਸਣਯੋਗ ਹੈ ਕਿ ਗੁਜਰਾਤ 'ਚ ਰਾਹੁਲ ਵਿਰੁੱਧ ਮਾਣਹਾਨੀ ਦੇ ਕੁੱਲ 3 ਮਾਮਲੇ ਦਰਜ ਹਨ। ਇਨ੍ਹਾਂ 'ਚੋਂ 2 ਅਹਿਮਦਾਬਾਦ 'ਚ ਹਨ। ਇਨ੍ਹਾਂ ਮਾਮਲਿਆਂ 'ਚ ਉਨ੍ਹਾਂ ਨੂੰ ਵਿਅਕਤੀਗੱਤ ਪੇਸ਼ੀ ਤੋਂ ਛੋਟ ਅਤੇ ਜ਼ਮਾਨਤ ਮਿਲੀ ਹੋਈ ਹੈ। ਇਨ੍ਹਾਂ 'ਚ ਵੀ ਉਹ 11 ਅਕਤੂਬਰ 2019 ਨੂੰ ਅਦਾਲਤ 'ਚ ਪੇਸ਼ ਹੋਏ ਸਨ। ਇਨ੍ਹਾਂ 'ਚੋਂ ਇਕ ਮਾਮਲਾ ਅਹਿਮਦਾਬਾਦ ਮਹਾਨਗਰਪਾਲਿਕਾ ਦੇ ਭਾਜਪਾ ਦੇ ਕੌਂਸਲ ਕ੍ਰਿਸ਼ਨਵਦਨ ਬ੍ਰਹਮਾਭੱਟ ਨੇ ਦਰਜ ਕਰਵਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰਾਹੁਲ ਨੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੂੰ ਜਬਲਪੁਰ 'ਚ ਆਪਣੀ ਇਕ ਚੋਣਾਵੀ ਰੈਲੀ 'ਚ ਕਤਲ ਦਾ ਦੋਸ਼ੀ ਦੱਸ ਦਿੱਤਾ ਸੀ। ਦੂਜਾ ਮਾਮਲਾ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਏ. ਪਟੇਲ ਨੇ ਨੋਟਬੰਦੀ ਦੌਰਾਨ ਇਸ ਬੈਂਕ 'ਚ ਵੱਡੇ ਪੈਮਾਨੇ 'ਤੇ ਪੁਰਾਣੇ ਨੋਟ ਬਦਲਣ ਬਾਰੇ ਰਾਹੁਲ ਦੇ ਟਵੀਟ ਅਤੇ ਬਿਆਨ ਨੂੰ ਲੈ ਕੇ ਦਰਜ ਕਰਵਾਇਆ ਸੀ। ਸਾਬਕਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਇਸ ਬੈਂਕ ਦੇ ਉਦੋਂ ਡਾਇਰੈਕਟਰ ਵੀ ਸਨ।


author

DIsha

Content Editor

Related News