ਰਾਹੁਲ ਗਾਂਧੀ ਨੇ ਸ਼੍ਰੀਨਗਰ ਦੇ ਮਸ਼ਹੂਰ ਹੋਟਲ ''ਚ ''ਵਾਜਵਾਨ'' ਅਤੇ ਆਈਸਕ੍ਰੀਮ ਦਾ ਚੱਖਿਆ ਸਵਾਦ

Thursday, Aug 22, 2024 - 02:50 PM (IST)

ਰਾਹੁਲ ਗਾਂਧੀ ਨੇ ਸ਼੍ਰੀਨਗਰ ਦੇ ਮਸ਼ਹੂਰ ਹੋਟਲ ''ਚ ''ਵਾਜਵਾਨ'' ਅਤੇ ਆਈਸਕ੍ਰੀਮ ਦਾ ਚੱਖਿਆ ਸਵਾਦ

ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਰਾਜਨੀਤਕ ਪਾਰਟੀਆਂ ਤਿਆਰੀਆਂ 'ਚ ਜੁਟ ਗਈਆਂ ਹਨ। ਇਸ ਵਿਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਜੰਮੂ ਕਸ਼ਮੀਰ ਦੌਰੇ 'ਤੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਸ਼੍ਰੀਨਗਰ ਦੇ ਵਿਚੋ-ਵਿਚ ਸਥਿਤ ਇਕ ਮਸ਼ਹੂਰ ਰੈਸਟੋਰੈਂਟ 'ਚ ਡਿਨਰ ਕੀਤਾ ਅਤੇ ਬਾਅਦ 'ਚ ਲਾਲ ਚੌਕ ਕੋਲ ਇਕ ਮਸ਼ਹੂਰ ਪਾਰਲਰ 'ਚ ਆਈਸਕ੍ਰੀਮ ਖਾਧੀ। ਇਕ ਨਿਊਜ਼ ਏਜੰਸੀ ਅਨੁਸਾਰ ਇਕ ਸੁਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਕੁਝ ਹੋਰ ਆਗੂਆਂ ਨਾਲ ਸ਼ਹਿਰ ਦੇ ਗੁਪਕਾਰ ਖੇਤਰ 'ਚ ਸਥਿਤ ਹੋਟਲ ਲਲਿਤ ਤੋਂ ਨਿਕਲੇ ਅਤੇ ਹੋਟਲ ਅਹਿਦੂਸ 'ਚ ਡਿਨਰ ਕੀਤਾ, ਜੋ ਸ਼ਹਿਰ ਦੇ ਬਿਹਤਰੀਨ ਰੈਸਟੋਰੈਂਟਾਂ 'ਚੋਂ ਇਕ ਹੈ ਅਤੇ ਕਸ਼ਮੀਰੀ 'ਵਾਜਵਾਨ' ਲਈ ਮਸ਼ਹੂਰ ਹੈ।

PunjabKesari

ਰੈਸਟੋਰੈਂਟ 'ਚ ਖਾਣਾ ਖਾਣ ਤੋਂ ਬਾਅਦ ਰਾਹੁਲ ਅਤੇ ਹੋਰ ਕਾਂਗਰਸ ਨੇਤਾ ਮਸ਼ਹੂਰ ਲਾਲ ਚੌਕ ਤੋਂ ਕੁਝ ਮੀਟਰ ਦੀ ਦੂਰੀ 'ਤੇ ਸਥਿਤ ਪ੍ਰਤਾਪ ਪਾਰਕ ਖੇਤਰ 'ਚ ਗਏ ਅਤੇ ਉੱਥੇ ਆਈਸਕ੍ਰੀਮ ਖਾਧੀ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ 2 ਦਿਨਾ ਦੌਰੇ 'ਤੇ ਪਹੁੰਚੇ। ਇਸ ਦੌਰਾਨ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਏਅਰਪੋਰਟ 'ਤੇ ਸਵਾਗਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੇਤਾ 18 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਤਿੰਨ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ 'ਚ ਮਹੱਤਵਪੂਰਨ ਬੈਠਕਾਂ ਕਰਨਗੇ। ਨਾਲ ਹੀ ਸਥਾਨਕ ਨੇਤਾਵਾਂ ਨਾਲ ਟਿਕਟ ਵੰਡ ਨੂੰ ਲੈ ਕੇ ਵੀ ਗੱਲਬਾਤ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News