''ਹਮ ਦੋ, ਹਮਾਰੇ ਦੋ ਦੀ ਸਰਕਾਰ'' ਦੇ ਰਹਿੰਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ : ਰਾਹੁਲ ਗਾਂਧੀ

Thursday, Aug 05, 2021 - 03:29 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲਾ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਦਾਅਵਾ ਕੀਤਾ ਕਿ ਕੇਂਦਰ 'ਚ 'ਹਮ ਦੋ, ਹਮਾਰੇ ਦੋ ਦੀ ਸਰਕਾਰ' ਦੇ ਰਹਿੰਦੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ। ਉਨ੍ਹਾਂ ਨੇ ਭਾਰਤੀ ਯੂਥ ਕਾਂਗਰਸ ਦੇ 'ਸੰਸਦ ਘਿਰਾਓ' ਪ੍ਰੋਗਰਾਮ 'ਚ ਇਹ ਦੋਸ਼ ਵੀ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੈਗਾਸਸ ਜਾਸੂਸੀ ਸਪਾਈਵੇਅਰ ਦੇ 'ਆਈਡੀਆ' (ਵਿਚਾਰ) ਨੂੰ ਹਰ ਨੌਜਵਾਨ ਦੇ ਮੋਬਾਇਲ 'ਚ ਪਾ ਦਿੱਤਾ ਹੈ ਤਾਂ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਨੌਜਵਾਨ ਵਰਕਰਾਂ ਨੂੰ ਪੁਲਸ ਨੇ ਜੰਤਰ-ਮੰਤਰ ਨੇੜੇ ਰੋਕ ਦਿੱਤਾ। ਯੂਥ ਕਾਂਗਰਸ ਦੇ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਰਾਹੁਲ ਨੇ ਕਿਹਾ,''ਇਸ ਸਰਕਾਰ ਦੀ ਟੀਚਾ ਨੌਜਵਾਨਾਂ ਦੀ ਆਵਾਜ਼ ਦਬਾਉਣਦਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਹਿੰਦੁਸਤਾਨ ਦੇ ਨੌਜਵਾਨ ਨੇ ਆਪਣੇ ਦਿਲ ਦੀ ਗੱਲ ਬੋਲਣੀ ਸ਼ੁਰੂ ਕਰ ਦਿੱਤੀ, ਸੱਚਾਈ ਬੋਲਣੀ ਸ਼ੁਰੂ ਕਰ ਦਿੱਤੀ ਤਾਂ ਨਰਿੰਦਰ ਮੋਦੀ ਸਰਕਾਰ ਚਲੀ ਜਾਵੇਗੀ।''

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ 'ਤੇ

ਕਾਂਗਰਸ ਨੇਤਾ ਨੇ ਦਾਅਵਾ ਕੀਤਾ,''ਨਰਿੰਦਰ ਮੋਦੀ ਜੀ ਨੇ ਸਿਰਫ਼ ਮੇਰੇ ਫੋਨ ਅੰਦਰ ਨਹੀਂ ਸਗੋਂ ਹਿੰਦੁਸਤਾਨ ਦੇ ਹਰ ਨੌਜਵਾਨ ਦੇ ਫੋਨ ਅੰਦਰ ਪੈਗਾਸਸ ਦਾ ਆਈਡੀਆ ਪਾਇਆ ਹੈ। ਇਹ ਆਈਡੀਆ ਆਵਾਜ਼ ਦਬਾਉਣ ਦਾ ਹੈ। ਯੂਥ ਕਾਂਗਰਸ ਦਾ ਕੰਮ ਨੌਜਵਾਨ ਦੀ ਆਵਾਜ਼ ਚੁੱਕਣ ਦਾ ਹੈ। ਅਸੀਂ ਨੌਜਵਾਨਾਂ ਦੀ ਆਵਾਜ਼ ਦੱਬਣ ਨਹੀਂ ਦੇਵਾਂਗੇ।'' ਉਨ੍ਹਾਂ ਨੇ ਨੌਜਵਾਨ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ,''ਜੋ 'ਹਮ ਦੋ, ਹਮਾਰੇ ਦੋ ਦੀ ਸਰਕਾਰ' ਤੋਂ ਦੁਖੀ ਹਾਂ, ਉਨ੍ਹਾਂ ਦੀ ਆਵਾਜ਼ ਤੁਸੀਂ ਤੇਜ਼ੀ ਨਾਲ ਉਠਾਓ।'' ਰਾਹੁਲ ਨੇ ਦਾਅਵਾ ਕੀਤਾ,''ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਣ ਦਾ ਇਕ ਹੀ ਕਾਰਨ ਹੈ ਕਿ ਮੋਦੀ ਸਰਕਾਰ ਅਸੰਗਠਿਤ ਖੇਤਰ ਨੂੰ ਖ਼ਤਮ ਕਰਦੀ ਜਾ ਰਹੀ ਹੈ। ਨੋਟਬੰਦੀ ਛੋਟੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਕੀਤੀ ਗਈ। ਅੱਜ ਇਹ ਦੇਸ਼ ਨਰਿੰਦਰ ਮੋਦੀ ਕਾਰਨ ਰੁਜ਼ਗਾਰ ਪੈਦਾ ਨਹੀਂ ਕਰ ਪਾ ਰਿਹਾ ਹੈ। ਜਦੋਂ ਤੱਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਜਦੋਂ ਤੱਕ 'ਹਮ ਦੋ, ਹਮਾਰੇ ਦੋ ਦੀ ਸਰਕਾਰ' ਹੈ, ਉਦੋਂ ਤੱਕ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ।'' ਉਨ੍ਹਾਂ ਕਿਹਾ,''ਨੌਜਵਾਨ ਕਾਂਗਰਸ ਅਤੇ ਨੌਜਵਾਨਾਂ ਨੂੰ ਇਹ ਲੜਾਈ ਲੜਨੀ ਹੈ। ਇਹ ਲੜਾਈ ਹਿੰਦੁਸਤਾਨ ਦੇ ਭਵਿੱਖ ਦੀ ਲੜਾਈ ਹੈ। ਨੌਜਵਾਨੋ, ਤੁਸੀਂ ਲੋਕ ਇਹ ਗੱਲ ਸਮਝੋ ਕਿ ਰੁਜ਼ਗਾਰ ਨਹੀਂ ਹੈ, ਤੁਸੀਂ ਆਪਣੀ ਅਤੇ ਘਰ ਵਾਲਿਆਂ ਦੀ ਮਦਦ ਨਹੀਂ ਕਰ ਪਾਓਗੇ, ਕਿਉਂਕਿ ਨਰਿੰਦਰ ਮੋਦੀ ਜੀ ਦੀ ਸਾਂਝੇਦਾਰੀ ਦੇਸ਼ ਦੇ ਦੋ-ਤਿੰਨ ਵੱਡੇ ਉਦਯੋਗਪਤੀਆਂ ਨਾਲ ਹੈ।'' ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ,''ਇਹੀ ਕਾਰਨ ਹੈ ਕਿ ਨਰਿੰਦਰ ਮੋਦੀ ਜੀ ਵੀ ਅੱਜ ਰੁਜ਼ਗਾਰ ਦੀ ਗੱਲ ਨਹੀਂ ਕਰਦੇ ਹਨ ਅਤੇ ਆਉਣ ਵਾਲੇ ਕੱਲ 'ਚ ਵੀ ਨਹੀਂ ਕਰ ਸਕਦੇ ਹਨ।''

ਇਹ ਵੀ ਪੜ੍ਹੋ : ਮੌਜੂਦਾ ਸਥਿਤੀ ’ਚ ਤਬਦੀਲੀ ਨਹੀਂ ਹੋਈ ਤਾਂ ਕੋਰੋਨਾ ਦੀ ਤੀਸਰੀ ਲਹਿਰ ਹੋਵੇਗੀ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News