ਰਾਹੁਲ ਗਾਂਧੀ ਨੇ ਅਮੇਠੀ ਲਈ ਕੁਝ ਨਹੀਂ ਕੀਤਾ : ਸਮਰਿਤੀ
Sunday, Feb 24, 2019 - 02:46 PM (IST)

ਅਮੇਠੀ (ਵਾਰਤਾ)— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਵਿਚ ਕਿਸਾਨਾਂ ਦੇ ਮੁੱਦੇ 'ਤੇ ਕਾਂਗਰਸ ਪ੍ਰਧਾਨ ਅਤੇ ਸਥਾਨਕ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਸਮਰਿਤੀ ਨੇ ਐਤਵਾਰ ਨੂੰ ਗੌਰੀਗੰਜ ਸਥਿਤ ਨਵੋਦਿਯ ਸਕੂਲ 'ਚ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਖੇਤਰ ਲਈ ਕੁਝ ਨਹੀਂ ਕੀਤਾ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਦੇਣ ਦੇ ਪ੍ਰਧਾਨ ਮੰਤਰੀ ਦੇ ਫੈਸਲੇ ਨੂੰ ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਦੀ ਦਿਸ਼ਾ ਵਿਚ ਚੁੱਕਿਆ ਗਿਆ ਪਹਿਲਾ ਕਦਮ ਦੱਸਿਆ ਅਤੇ ਕਿਹਾ ਕਿ ਇਸ ਨਾਲ ਅਮੇਠੀ ਦੇ 3 ਲੱਖ 80 ਹਜ਼ਾਰ ਕਿਸਾਨਾਂ ਨੂੰ ਫਾਇਦਾ ਹੋਵੇਗਾ। ਸਮਰਿਤੀ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ 15 ਸਾਲ ਤੋਂ ਅਮੇਠੀ ਦੇ ਸੰਸਦ ਮੈਂਬਰ ਹਨ ਪਰ ਅੱਜ ਤਕ ਲੋਕ ਸਭਾ ਵਿਚ ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਨੇ ਸਿਰਫ ਇੱਥੋਂ ਦੀ ਜਨਤਾ ਨੂੰ ਲੁੱਟਣ ਦਾ ਕੰਮ ਕੀਤਾ ਹੈ।
ਇਰਾਨੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਅਮੇਠੀ ਲੋਕ ਸਭਾ ਖੇਤਰ ਵਿਚ 5 ਲੱਖ ਕਿਸਾਨਾਂ ਨੂੰ ਵੱਖ-ਵੱਖ ਯੋਜਨਾਵਾਂ ਤੋਂ ਲਾਭ ਪਹੁੰਚਾਇਆ। ਆਯੁਸ਼ਮਾਨ ਭਾਰਤ ਯੋਜਨਾ ਨਾਲ ਅਮੇਠੀ ਵਿਚ 315 ਗਰੀਬਾਂ ਨੂੰ ਮੁਫ਼ਤ 'ਚ ਇਲਾਜ ਹੋਇਆ ਅਤੇ ਹੋਰ ਯੋਜਨਾਵਾਂ ਤੋਂ ਖੇਤਰ ਦੇ 10 ਕਰੋੜ ਲੋਕਾਂ ਵੀ ਲਾਭ ਪਹੁੰਚਿਆ ਹੈ।