ਅੰਬਾਲਾ 'ਚ ਟਰੱਕ ਦੀ ਸਵਾਰੀ ਕਰਦੇ ਦਿਸੇ ਰਾਹੁਲ ਗਾਂਧੀ, ਡਰਾਈਵਰਾਂ ਦੀਆਂ ਸੁਣੀਆਂ ਸਮੱਸਿਆਵਾਂ

Tuesday, May 23, 2023 - 01:00 PM (IST)

ਅੰਬਾਲਾ- ਕਰਨਾਟਕ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਮਗਰੋਂ ਰਾਹੁਲ ਗਾਂਧੀ ਟਰੱਕ ਦੀ ਸਵਾਰੀ ਕਰਦੇ ਨਜ਼ਰ ਆਏ। ਰਾਹੁਲ ਗਾਂਧੀ ਨੇ ਦਿੱਲੀ ਤੋਂ ਸ਼ਿਮਲਾ ਤੱਕ ਦਾ ਸਫ਼ਰ ਕੀਤਾ। ਟਰੱਕ 'ਤੇ ਸਵਾਰ ਰਾਹੁਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਯੂਥ ਕਾਂਗਰਸ ਨੇ ਕਿਹਾ ਕਿ ਰਾਹੁਲ ਨੇ ਟਰੱਕ ਡਰਾਈਵਰਾਂ ਦੀਆਂ ਪਰੇਸ਼ਾਨੀਆਂ ਸਮਝਣ ਲਈ ਅਜਿਹਾ ਕੀਤਾ ਹੈ। ਉਨ੍ਹਾਂ ਨੇ ਇਸ ਦੌਰਾਨ ਟਰੱਕ ਡਰਾਈਵਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ।

ਇਹ ਵੀ ਪੜ੍ਹੋ- ਖੋਦਾਈ ਦੌਰਾਨ ਜ਼ਮੀਨ ਹੇਠੋਂ ਨਿਕਲਿਆ ਮੁਗਲ ਕਾਲ ਦਾ ਖਜ਼ਾਨਾ, ਘੜੇ 'ਚੋਂ ਮਿਲੇ 401 ਚਾਂਦੀ ਦੇ ਸਿੱਕੇ

PunjabKesari

ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਜਨਨਾਇਕ ਰਾਹੁਲ ਗਾਂਧੀ ਟਰੱਕ ਡਰਾਈਵਰ ਦੀਆਂ ਸਮੱਸਿਆਵਾਂ ਜਾਣਨ ਉਨ੍ਹਾਂ ਦਰਮਿਆਨ ਪਹੁੰਚੇ। ਰਾਹੁਲ ਨੇ ਦਿੱਲੀ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਸੜਕਾਂ 'ਤੇ ਕਰੀਬ 90 ਲੱਖ ਟਰੱਕ ਡਰਾਈਵਰ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਹਨ। ਇਨ੍ਹਾਂ ਦੇ 'ਮਨ ਕੀ ਬਾਤ' ਸੁਣਨ ਦਾ ਕੰਮ ਰਾਹੁਲ ਜੀ ਨੇ ਕੀਤਾ।

ਇਹ ਵੀ ਪੜ੍ਹੋ-  ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

PunjabKesari

ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਸਵੇਰੇ ਇਕ ਵੱਖਰੇ ਅੰਦਾਜ਼ ਵਿਚ ਨਜ਼ਰ ਆਏ। ਰਾਹੁਲ ਦਿੱਲੀ ਤੋਂ ਸੜਕ ਮਾਰਗ ਜ਼ਰੀਏ ਟਰੱਕ ਤੋਂ ਅੰਬਾਲਾ ਪਹੁੰਚੇ ਅਤੇ ਫਿਰ ਉੱਥੇ ਉਨ੍ਹਾਂ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੱਥਾ ਟੇਕਿਆ। ਬਾਅਦ ਵਿਚ ਅੰਬਾਲਾ ਤੋਂ ਸ਼ਿਮਲਾ ਲਈ ਰਵਾਨਾ ਹੋਏ। ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ। ਇੱਥੇ ਉਹ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦੇ ਘਰ ਰੁੱਕੇ ਹਨ। ਪ੍ਰਿਯੰਕਾ ਨੇ ਸ਼ਿਮਲਾ ਦੇ ਛਰਾਬੜਾ ਵਿਚ ਘਰ ਬਣਾਇਆ ਹੈ।

ਇਹ ਵੀ ਪੜ੍ਹੋ- ਘੱਗਰ ਨਦੀ 'ਚ ਨਹਾਉਣ ਗਏ 3 ਮੁੰਡਿਆਂ ਦੀ ਡੁੱਬਣ ਨਾਲ ਮੌਤ, ਪਰਿਵਾਰਾਂ 'ਚ ਪਿਆ ਚੀਕ ਚਿਹਾੜਾ

 


Tanu

Content Editor

Related News