ਪ੍ਰਧਾਨ ਮੰਤਰੀ ਮੋਦੀ ਚੁੱਪ ਹਨ, ਸਿਰਫ ਆਪਣੇ ਦੋਸਤਾਂ ਦੀ ਗੱਲ ਸੁਣਦੇ ਹਨ : ਰਾਹੁਲ ਗਾਂਧੀ

Thursday, Sep 10, 2020 - 05:45 PM (IST)

ਪ੍ਰਧਾਨ ਮੰਤਰੀ ਮੋਦੀ ਚੁੱਪ ਹਨ, ਸਿਰਫ ਆਪਣੇ ਦੋਸਤਾਂ ਦੀ ਗੱਲ ਸੁਣਦੇ ਹਨ : ਰਾਹੁਲ ਗਾਂਧੀ

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨੌਜਵਾਨਾਂ ਦੀਆਂ ਸਮੱਸਿਆਵਾਂ 'ਤੇ ਧਿਆਨ ਨਾ ਦੇਣ ਦਾ ਦੋਸ਼ ਲਾਇਆ। ਰਾਹੁਲ ਨੇ ਕਿਹਾ ਕਿ ਮੋਦੀ ਬੇਰੋਜ਼ਗਾਰੀ ਦੀ ਪਰੇਸ਼ਾਨੀ ਝੱਲ ਰਹੇ ਨੌਜਵਾਨਾਂ ਦੇ ਭਵਿੱਖ ਦੀ ਅਣਦੇਖੀ ਕਰਕੇ ਸਿਰਫ ਆਪਣੇ ਗਿਣੇ-ਚੁਣੇ ਦੋਸਤਾਂ ਦੀ ਗੱਲ ਸੁਣਦੇ ਹਨ। ਰਾਹੁਲ ਨੇ ਪਾਰਟੀ ਦੀ 'ਸਪੀਕਅਪ' ਮੁਹਿੰਮ ਤਹਿਤ ਵੀਡੀਓ ਸੰਦੇਸ਼ ਵਿਚ ਕਿਹਾ ਕਿ ਬੇਰੋਜ਼ਗਾਰੀ ਤੋਂ ਪੀੜਤ ਦੇਸ਼ ਦੇ ਨੌਜਵਾਨ ਅੱਜ ਮੋਦੀ ਤੋਂ ਆਪਣੇ ਹੱਕ ਦਾ ਰੋਜ਼ਗਾਰ ਅਤੇ ਚੰਗਾ ਭਵਿੱਖ ਮੰਗ ਰਿਹਾ ਹੈ ਪਰ ਪ੍ਰਧਾਨ ਮੰਤਰੀ ਚੁੱਪ ਹਨ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। 

ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀ ਹਾਲਤ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ। ਤੁਸੀਂ ਹਿੰਦੋਸਤਾਨ ਦਾ ਭਵਿੱਖ ਹੋ ਅਤੇ ਤੁਹਾਡਾ ਭਵਿੱਖ ਅੱਜ ਦਿੱਸ ਰਿਹਾ ਹੈ। ਕੋਰੋਨਾ ਆਉਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਤੂਫ਼ਾਨ ਆਉਣ ਵਾਲਾ ਹੈ। ਫਰਵਰੀ 'ਚ ਕਿਹਾ ਸੀ, ਤਿਆਰੀ ਕਰੋ। ਸਰਕਾਰ ਨੇ ਮੇਰਾ ਮਜ਼ਾਕ ਉਡਾਇਆ। ਜਦੋਂ ਤੂਫ਼ਾਨ ਆਇਆ, ਮੈਂ ਫਿਰ ਸੁਝਾਅ ਦਿੱਤਾ- ਨੌਜਵਾਨਾਂ ਦੇ ਭਵਿੱਖ ਲਈ ਤੁਹਾਨੂੰ ਤਿੰਨ ਕੰਮ ਕਰਨੇ ਹੋਣਗੇ। 

ਰਾਹੁਲ ਨੇ ਸਰਕਾਰ ਨੂੰ ਤਿੰਨ ਸੁਝਾਅ ਦਿੰਦੇ ਹੋਏ ਕਿਹਾ ਕਿ ਪਹਿਲਾਂ ਹਰ ਗਰੀਬ ਵਿਅਕਤੀ ਦੇ ਬੈਂਕ ਖਾਤੇ 'ਚ 'ਨਿਆਂ' ਯੋਜਨਾ ਜਿਵੇਂ ਸਿੱਧਾ ਪੈਸਾ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ। ਦੂਜਾ ਲਘੂ ਅਤੇ ਮੱਧ ਦਰਜੇ ਦੀਆਂ ਸੰਸਥਾਵਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ ਨੌਜਵਾਨ ਦਾ ਭਵਿੱਖ  ਹੈ, ਇਸ ਲਈ ਇਨ੍ਹਾਂ ਸੰਸਥਾਵਾਂ ਦੀ ਰੱਖਿਆ ਲਈ ਉਨ੍ਹਾਂ ਦੀ ਪੂਰੀ ਮਦਦ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਣਨੀਤਕ ਮਹੱਤਵ ਦੇ ਉਦਯੋਗਾਂ ਨੂੰ ਡੁੱਬਣ ਤੋਂ ਬਚਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਸੰਸਥਾਵਾਂ ਦੀ ਆਰਥਿਕ ਸਥਿਤੀ 'ਚ ਸੁਧਾਰ ਲਿਆਉਣ ਲਈ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਲੋੜ ਹੈ।


author

Tanu

Content Editor

Related News