ਆਪਣੇ ਵਿਆਹ ਨੂੰ ਲੈ ਕੇ ਆਖ਼ਰਕਾਰ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਆਖ ਦਿੱਤੀ ਇਹ ਗੱਲ

Thursday, Dec 29, 2022 - 10:34 AM (IST)

ਆਪਣੇ ਵਿਆਹ ਨੂੰ ਲੈ ਕੇ ਆਖ਼ਰਕਾਰ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਆਖ ਦਿੱਤੀ ਇਹ ਗੱਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਵਿਆਹ ਨੂੰ ਲੈ ਕੇ ਆਖ਼ਰਕਾਰ ਚੁੱਪੀ ਤੋੜ ਹੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਵਿਆਹ ਲਈ ਅਜਿਹੀ ਲੜਕੀ ਚਾਹੁਣਗੇ, ਜਿਸ ਵਿਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਦੀਆਂ ਖੂਬੀਆਂ ਮਿਲੀਆਂ-ਜੁਲੀਆਂ ਹੋਣ। ਉਨ੍ਹਾਂ ਇਕ ਯੂ-ਟਿਊਬ ਚੈਨਲ ਨਾਲ ਇੰਟਰਵਿਊ ਵਿਚ ਇਹ ਟਿੱਪਣੀ ਕੀਤੀ। 

ਇਹ ਵੀ ਪੜ੍ਹੋ- ਟੀ-ਸ਼ਰਟ ਨਾਲ ਜੁੜੇ ਸਵਾਲ 'ਤੇ ਬੋਲੇ ਰਾਹੁਲ- ਇਹੀ ਚੱਲ ਰਹੀ ਹੈ, ਜਦੋਂ ਕੰਮ ਨਹੀਂ ਕਰੇਗੀ ਉਦੋਂ ਦੇਖਾਂਗੇ

ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਦਾਦੀ ਦੇ ਨਾਲ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੇਰੇ ਜੀਵਨ ਦਾ ਪਿਆਰ ਸੀ। ਉਹ ਮੇਰੀ ਦੂਜੀ ਮਾਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੋਈ ‘ਪੱਪੂ’ ਕਹਿੰਦਾ ਹੈ ਤਾਂ ਉਨ੍ਹਾਂ ਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਇਹ ਸਭ ਮਾੜੇ ਪ੍ਰਚਾਰ ਦਾ ਹਿੱਸਾ ਹੈ ਅਤੇ ਅਜਿਹਾ ਬੋਲਣ ਵਾਲੇ ਆਪਣੇ ਆਪ 'ਚ ਪ੍ਰੇਸ਼ਾਨ ਅਤੇ ਡਰੇ ਹੋਏ ਹੁੰਦੇ ਹਨ। ਉਨ੍ਹਾਂ ਦੇ ਜੀਵਨ ਵਿਚ ਕੁਝ ਨਹੀਂ ਹੈ, ਉਨ੍ਹਾਂ ਦੇ ਰਿਸ਼ਤੇ ਚੰਗੇ ਨਹੀਂ ਚੱਲ ਰਹੇ ਹਨ। ਉਨ੍ਹਾਂ ਨੂੰ ਮੈਨੂੰ ਗਾਲ੍ਹਾਂ ਕੱਢਣ ਦੀ ਲੋੜ ਹੈ ਤਾਂ ਗਾਲ੍ਹਾਂ ਕੱਢਣ, ਮੈਂ ਸਵਾਗਤ ਕਰਾਂਗਾ।

ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਤੁਸੀਂ ਮੈਨੂੰ ਗਾਲ੍ਹਾਂ ਕੱਢੋ, ਮੈਂ ਤੁਹਾਡੇ ਨਾਲ ਨਫ਼ਰਤ ਨਹੀਂ ਕਰਾਂਗਾ। ਉਨ੍ਹਾਂ ਇਸ ਇੰਟਰਵਿਊ ਵਿਚ ਗੱਡੀਆਂ ਅਤੇ ਬਾਈਕਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਕੋਈ ਨਿੱਜੀ ਕਾਰ ਨਹੀਂ ਹੈ ਪਰ ਉਨ੍ਹਾਂ ਦੀ ਮਾਂ ਕੋਲ ਇਕ ਕਾਰ ਹੈ। ਉਨ੍ਹਾਂ ਕਿਹਾ ਕਿ ਮੈਂ ਲੰਡਨ ਵਿਚ ਰਹਿੰਦਾ ਸੀ ਤਾਂ ‘ਆਰ. ਐੱਸ. 20’ ਬਾਈਕ ਚਲਾਉਂਦਾ ਸੀ, ਉਹ ਮੇਰੇ ਜੀਵਨ ਦਾ ਇਕ ਪਿਆਰ ਹੈ। ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਉਹ ਸਾਈਕਲ ਚਲਾਉਣਾ ਪਸੰਦ ਕਰਦੇ ਹਨ ਅਤੇ ਕਦੇ ਉਨ੍ਹਾਂ ਨੂੰ ਲੈਮਬ੍ਰੇਟਾ (ਸਕੂਟਰ) ਪਸੰਦ ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਹੁਣ ਵੀ ਇਲੈਕਟ੍ਰਿਕ ਵਾਹਨਾਂ ਅਤੇ ਡਰੋਨ ਦੇ ਮਾਮਲੇ ਵਿਚ ਪਿੱਛੇ ਹੈ ਕਿਉਂਕਿ ਇਸ ਲਈ ਜ਼ਰੂਰੀ ਬੁਨਿਆਦ ਨਹੀਂ ਹੈ।

ਇਹ ਵੀ ਪੜ੍ਹੋ-  ਹਾਈਵੇਅ 'ਚ ਅੜਿੱਕਾ ਬਣੇ ਹਨੂੰਮਾਨ ਮੰਦਰ ਨੂੰ 1 ਫੁੱਟ ਖਿਸਕਾਇਆ ਗਿਆ, 'ਬਾਬੂ ਅਲੀ' ਨੇ ਪੇਸ਼ ਕੀਤੀ ਮਿਸਾਲ


author

Tanu

Content Editor

Related News