ਰਾਹੁਲ ਗਾਂਧੀ ਬੋਲੇ- ਸਾਰੇ ਨਾਗਰਿਕਾਂ ਨੂੰ ਕੋਰੋਨਾ ਦਾ ਮੁਫ਼ਤ ਟੀਕਾ ਲੱਗਣਾ ਚਾਹੀਦੈ
Thursday, Apr 29, 2021 - 01:18 PM (IST)
ਨਵੀਂ ਦਿੱਲੀ (ਭਾਸ਼ਾ)— ਦੇਸ਼ ਵਿਚ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਲਈ 1 ਮਈ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਦਾ ਮੁਫ਼ਤ ’ਚ ਟੀਕਾ ਲੱਗਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਭਾਰਤ ਨੂੰ ਮੁਫ਼ਤ ਕੋਵਿਡ ਟੀਕਾ ਮਿਲਣਾ ਚਾਹੀਦਾ ਹੈ। ਸਾਰੇ ਨਾਗਰਿਕਾਂ ਨੂੰ ਮੁਫ਼ਤ ’ਚ ਟੀਕਾ ਲੱਗਣਾ ਚਾਹੀਦਾ ਹੈ। ਆਸ ਕਰਦੇ ਹਾਂ ਕਿ ਇਸ ਵਾਰ ਅਜਿਹਾ ਹੋਵੇਗਾ।
ਓਧਰ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ ਕਿਉਂਕਿ ਲੋਕਾਂ ਦੀ ਜਾਨ ਤੋਂ ਸੰਸਦ ਦੀ ਇਮਾਰਤ ਅਤੇ ਪ੍ਰਧਾਨ ਮੰਤਰੀ ਦਾ ਦਫ਼ਤਰ ਜ਼ਿਆਦਾ ਜ਼ਰੂਰੀ ਹੈ। ਸਰਕਾਰੀ ਖਜ਼ਾਨੇ ਤੋਂ 20,000 ਕਰੋੜ ਰੁਪਏ ਖਰਚ ਕੀਤੇ ਜਾਣਗੇ ਤਾਂ ਉਦਘਾਟਨ ’ਤੇ ਵੀ ਮੋਦੀ ਜੀ ਦਾ ਨਾਂ ਲਿਖਿਆ ਜਾਵੇਗਾ। ਦੇਸ਼ ਦਾ ਕੀ ਹੈ- ਉਹ ਤਾਂ ਹਿੰਦੂ-ਮੁਸਲਿਮ, ਪਟੇਲ-ਗੈਰ ਪਟੇਲ, ਜਾਟ-ਗੈਰ ਜਾਟ ਆਦਿ ਵਿਚ ਵੰਡਿਆ ਹੀ ਜਾਵੇਗਾ।