ਅੰਨਦਾਤਾ ਹੰਝੂ ਵਹਾਅ ਰਿਹਾ ਹੈ,ਇਸ ਮੌਕੇ ਸਰਦਾਰ ਪਟੇਲ ਦੇ ਸਿਧਾਂਤਾਂ 'ਤੇ ਵਿਚਾਰ ਕਰਨ ਦੀ ਲੋੜ : ਰਾਹੁਲ

Tuesday, Dec 15, 2020 - 05:16 PM (IST)

ਅੰਨਦਾਤਾ ਹੰਝੂ ਵਹਾਅ ਰਿਹਾ ਹੈ,ਇਸ ਮੌਕੇ ਸਰਦਾਰ ਪਟੇਲ ਦੇ ਸਿਧਾਂਤਾਂ 'ਤੇ ਵਿਚਾਰ ਕਰਨ ਦੀ ਲੋੜ : ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਹੁਲ ਨੇ ਕਿਹਾ ਕਿ ਮੌਜੂਦਾ ਸਮੇਂ ਜਦੋਂ ਦੇਸ਼ ਦੇ ਅੰਨਦਾਤਾ ਹੰਝੂ ਵਹਾ ਰਹੇ ਹਨ ਤਾਂ ਅਜਿਹੇ ਸਮੇਂ ਪਟੇਲ ਦੇ ਸਿਧਾਂਤਾਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਰਾਹੁਲ ਨੇ ਪਟੇਲ ਦੇ ਇਕ ਕਥਨ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੇਰੀ ਇਕ ਹੀ ਇੱਛਾ ਹੈ ਕਿ ਭਾਰਤ ਇਕ ਚੰਗਾ ਉਤਪਾਦਕ ਹੋਵੇ ਅਤੇ ਇਸ ਦੇਸ਼ 'ਚ ਕੋਈ ਅੰਨ ਲਈ ਹੰਝੂ ਵਹਾਉਂਦਾ ਹੋਇਆ ਭੁੱਖਾ ਨਾ ਰਹੇ। ਸਰਦਾਰ ਵਲੱਭ ਭਾਈ ਪਟੇਲ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ।'' ਉਨ੍ਹਾਂ ਨੇ ਕਿਹਾ,''ਅੱਜ ਜਦੋਂ ਅੰਨਦਾਤਾ ਹੰਝੂ ਵਹਾਅ ਰਿਹਾ ਹੈ, ਸਾਨੂੰ ਸਰਦਾਰ ਪਟੇਲ ਦੇ ਸਿਧਾਂਤਾਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ।

PunjabKesari

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਦਾਰ ਪਟੇਲ ਦੀ ਬਰਸੀ 'ਤੇ ਟਵੀਟ ਕੀਤਾ,''ਬਾਰਡੋਲੀ ਦੇ ਕਿਸਾਨਾਂ ਨੂੰ ਅੰਗਰੇਜ਼ਾਂ ਨੇ ਜਾਇਦਾਦ ਕੁਰਕੀ ਵਰਗੀਆਂ ਕਈ ਧਮਕੀਆਂ ਦਿੱਤੀਆਂ ਪਰ ਸਰਦਾਰ ਪਟੇਲ ਜੀ ਦੀ ਅਗਵਾਈ 'ਚ ਕਿਸਾਨ ਡਿੱਗੇ ਨਹੀਂ ਅਤੇ ਸੱਤਿਆਗ੍ਰਹਿ ਦੀ ਜਿੱਤ ਹੋਈ।'' ਉਨ੍ਹਾਂ ਨੇ ਕਿਹਾ,''ਸਰਦਾਰ ਪਟੇਲ ਜੀ ਦੀ ਬਰਸੀ 'ਤੇ ਅੱਜ ਇਸ ਸਰਕਾਰ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਕਿਸਾਨ ਝੂਠੇ ਪ੍ਰਚਾਰ ਅਤੇ ਧਮਕੀਆਂ ਤੋਂ ਨਹੀਂ ਡਰਦੇ। ਜੈ ਹਿੰਦ, ਜੈ ਕਿਸਾਨ।''

PunjabKesari

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News