''ਨਹਿਰੂ ਦੀ ਪਛਾਣ ਉਨ੍ਹਾਂ ਦੇ ਕਰਮ ਹਨ, ਨਾਮ ਨਹੀਂ''... ਮੋਦੀ ਸਰਕਾਰ ''ਤੇ ਰਾਹੁਲ ਗਾਂਧੀ ਦਾ ਤੰਜ

Thursday, Aug 17, 2023 - 02:08 PM (IST)

''ਨਹਿਰੂ ਦੀ ਪਛਾਣ ਉਨ੍ਹਾਂ ਦੇ ਕਰਮ ਹਨ, ਨਾਮ ਨਹੀਂ''... ਮੋਦੀ ਸਰਕਾਰ ''ਤੇ ਰਾਹੁਲ ਗਾਂਧੀ ਦਾ ਤੰਜ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਵਿੱਚ ਸਥਿਤ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਨਾਂ ਮੋਦੀ ਸਰਕਾਰ ਨੇ ਬਦਲ ਦਿੱਤਾ ਹੈ। ਹੁਣ ਇਸ ਨੂੰ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਕਿਹਾ ਜਾਵੇਗਾ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਯਾਦਗਾਰ ਦਾ ਨਾਂ ਬਦਲਣ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਦੋ ਦਿਨਾਂ ਲੇਹ-ਲਦਾਖ ਦੌਰੇ 'ਤੇ ਜਾ ਰਹੇ ਹਨ, ਇਸ ਦੌਰਾਨ ਜਦੋਂ ਮੀਡੀਆ ਨੇ ਉਨ੍ਹਾਂ ਨੂੰ ਯਾਦਗਾਰੀ ਅਜਾਇਬ ਘਰ ਦਾ ਨਾਂ ਬਦਲਣ 'ਤੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਨਹਿਰੂ ਜੀ ਦੀ ਪਛਾਣ ਉਨ੍ਹਾਂ ਦੇ ਕਰਮ ਹਨ, ਉਨ੍ਹਾਂ ਦਾ ਨਾਂ ਨਹੀਂ। ਉਥੇ ਹੀ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਸਰਕਾਰ ਭਾਵੇਂ ਨਾਂ ਬਦਲ ਲਵੇ ਪਰ ਨਹਿਰੂ ਦੀ ਵਿਰਾਸਤ ਹਮੇਸ਼ਾ ਜ਼ਿੰਦਾ ਰਹੇਗੀ ਅਤੇ ਉਹ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ। 

ਇਹ ਵੀ ਪੜ੍ਹੋ- ਲਿਵ-ਇਨ ਪਾਰਟਨਰ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਲੁਕੋਈ ਬੈੱਡ ’ਚ, ਔਰਤ ਗ੍ਰਿਫਤਾਰ

 

ਇਹ ਵੀ ਪੜ੍ਹੋ- ਵਰਿੰਦਾਵਨ ’ਚ ਬਾਂਕੇ ਬਿਹਾਰੀ ਮੰਦਰ ਨੇੜੇ ਘਰ ਦੀ ਛੱਤ ਢਹਿਣ ਕਾਰਨ 5 ਦੀ ਮੌਤ, CM ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਹਮਲਾਵਰ ਹੋਈ ਕਾਂਗਰਸ

ਕਾਂਗਰਸ ਨੇਤਾ ਸੰਦੀਪ ਦਿਕਸ਼ਿਤ ਨੇ ਵੀ ਨਹਿਰੂ ਮੈਮੋਰੀਅਲ ਦਾ ਨਾਂ ਬਦਲਣ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ। ਦਿਕਸ਼ਿਤ ਨੇ ਕਿਹਾ ਕਿ ਇਹ ਨਾਂ ਇਸ ਲਈ ਨਹੀਂ ਬਦਲਿਆ ਗਿਆ ਕਿ ਦੂਜੇ ਪ੍ਰਧਾਨ ਮੰਤਰੀਆਂ ਦਾ ਕੰਮ ਦਿਖਾਉਣਾ ਚਾਹੁੰਦੇ ਹਨ, ਸਗੋਂ ਉਹ ਨਹਿਰੂ ਜੀ ਦਾ ਨਾਂ ਦਬਾਉਣਾ ਚਾਹੁੰਦੇ ਹਨ। ਸੰਦੀਪ ਦਿਕਸ਼ਿਤ ਨੇ ਕਿਹਾ ਕਿ 17 ਸਾਲਾਂ 'ਚ ਨਹਿਰੂ ਜੀ ਨੇ ਜੋ ਕੰਮ ਕੀਤਾ, ਉਸਦੀ ਵਿਆਪਕਤਾ ਬਾਕੀ ਪ੍ਰਧਾਨ ਮੰਤਰੀਆਂ ਦੀ ਤੁਲਨਾ 'ਚ ਦਿਸਦੀ ਨਹੀਂ ਹੈ ਇਸ ਲਈ ਇਹ ਬਹੁਤ ਹੀ ਚਲਾਕੀ ਨਾਲ ਕੀਤਾ ਗਿਆ ਹੈ।

ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਮੋਦੀ 'ਚ ਡਰ, ਮੁਸ਼ਕਲ ਅਤੇ ਅਸੁਰੱਖਿਆ ਦਾ ਵੱਡਾ ਪੁਲੰਦਾ ਹੈ। ਖਾਸਤੌਰ 'ਤੇ ਜਦੋਂ ਗੱਲ ਭਾਰਤ ਦੇ ਪਹਿਲੇ ਅਤੇ ਸਭ ਤੋਂ ਲੰਬੇ ਸਮੇਂ ਤਕ ਦੇਸ਼ ਦੀ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਹਿਰੂ ਦੀ ਹੁੰਦੀ ਹੈ ਤਾਂ ਉਹ ਚੀਜ਼ਾਂ ਸਾਫਤੌਰ 'ਤੇ ਨਜ਼ਰ ਆ ਜਾਂਦੀਆਂ ਹਨ।

ਮੋਦੀ ਸਰਕਾਰ ਨੇ ਬਦਲਿਆ ਨਹਿਰੂ ਮੈਮੋਰੀਅਲ ਦਾ ਨਾਂ

ਕੇਂਦਰ ਸਰਕਾਰ ਨੇ ਨਹਿਰੂ ਮੈਮੋਰੀਅਲ (NMML) ਦਾ ਨਾਂ ਬਦਲ ਦਿੱਤਾ ਹੈ। ਹੁਣ NMML ਇਸਦਾ ਨਾਂ ਬਦਲ ਕੇ ਪੀ.ਐਮ. ਮਿਊਜ਼ੀਅਮ ਐਂਡ ਲਾਈਬ੍ਰੇਰੀ (PMML) ਕਰ ਦਿੱਤਾ ਗਿਆ ਹੈ। ਸੁਤੰਤਰਤਾ ਦਿਵਸ 'ਤੇ ਨਾਮ ਬਦਲਣ ਦਾ ਰਸਮੀ ਰੂਪ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News