ਹਾਉਡੀ ਮੋਦੀ 'ਤੇ ਰਾਹੁਲ ਗਾਂਧੀ ਦਾ ਤੰਜ, ਕਿਹਾ- 'ਮੋਦੀ ਜੀ, 'ਹਾਉਡੀ' ਇਕਾਨਮੀ ਡੂਇੰਗ'

09/18/2019 9:03:06 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕਾ ਦੇ ਹਿਊਸਟਨ 'ਚ ਪ੍ਰਸਤਾਵਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਹਾਉਡੀ ਮੋਦੀ' ਪ੍ਰੋਗਰਾਮ ਨੂੰ ਲੈ ਕੇ ਬੁੱਧਵਾਰ ਨੂੰ ਤੰਜ ਕਸਦੇ ਹੋਏ ਕਿਹਾ ਕਿ ਮੋਦੀ ਨੂੰ ਦੇਸ਼ ਦੀ ਅਰਥਵਿਵਸਥਾ ਦੀ ਸਥਿਤੀ ਬਾਰੇ ਦੱਸਣਾ ਚਾਹੀਦਾ ਹੈ। ਗਾਂਧੀ ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ, 'ਮੋਦੀ ਜੀ, 'ਹਾਉਡੀ' ਇਕਾਨਮੀ ਡੂਇੰਗ (ਅਰਥਵਿਵਸਥਾ ਦੀ ਕੀ ਸਥਿਤੀ ਹੈ?) ਫਿਲਹਾਲ ਇਹ ਚੰਗੀ ਨਹੀਂ ਦਿਖਾਈ ਦਿੰਦੀ।'

ਜ਼ਿਕਰਯੋਗ ਹੈ ਕਿ ਹਿਊਸਟਨ 'ਚ 22 ਸਤੰਬਰ ਨੂੰ ਆਯੋਜਿਤ ਹੋਣ ਵਾਲੇ 'ਹਾਉਡੀ ਮੋਦੀ' ਪ੍ਰੋਗਰਾਮ 'ਚ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ 'ਚ 50 ਹਜ਼ਾਰ ਭਾਰਤੀ ਅਮਰੀਕੀ ਹਿੱਸਾ ਲੈ ਰਹੇ ਹਨ। ਰਾਹੁਲ ਨੇ ਜੋ ਖਬਰ ਸਾਂਝੀ ਕੀਤੀ ਹੈ ਉਸ ਦੇ ਮੁਤਾਬਕ ਅੰਤਰਰਾਸ਼ਟਰੀ ਨਿਵੇਸ਼ਕਾਂ ਦਾ ਮੋਦੀ ਸਰਕਾਰ 'ਚ ਵਿਸ਼ਵਾਸ ਲਗਾਤਾਰ ਘੱਟ ਹੋ ਰਿਹਾ ਹੈ। ਜਿਸ ਦਾ ਨਤੀਜਾ ਹੈ ਕਿ ਪਿਛਲੇ ਤਿੰਨ ਮਹੀਨਿਆਂ 'ਚ ਹੀ ਬਾਹਰ ਦੇ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ 4.5 ਅਰਬ ਡਾਲਰ ਕੱਢ ਲਏ ਹਨ।


Inder Prajapati

Content Editor

Related News