ਰਾਹੁਲ ਗਾਂਧੀ ਦੇ ਅਸਤੀਫੇ ''ਤੇ ਸਮ੍ਰਿਤੀ ਈਰਾਨੀ ਨੇ ਕਿਹਾ ''ਜੈ ਸ਼੍ਰੀਰਾਮ''

07/03/2019 7:39:28 PM

ਨਵੀਂ ਦਿੱਲੀ— ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫੇ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਇਕ ਸ਼ਬਦ 'ਚ ਜਵਾਬ ਦਿੱਤਾ। ਸਮ੍ਰਿਤੀ ਈਰਾਨੀ ਨੇ ਰਾਹੁਲ ਦੇ ਅਸਤੀਫੇ ਦੀ ਖਬਰ 'ਤੇ 'ਜੈ ਸ਼੍ਰੀਰਾਮ' ਕਿਹਾ। ਦਰਅਸਲ ਮੀਡੀਆ ਨੇ ਉਨ੍ਹਾਂ ਤੋਂ ਰਾਹੁਲ ਦੇ ਅਸਤੀਫੇ 'ਤੇ ਪ੍ਰਤੀਕਿਰਿਆ ਮੰਗੀ ਸੀ ਜਿਸ 'ਤੇ ਉਨ੍ਹਾਂ ਨੇ ਸਿਰਫ ਜੈ ਸ਼੍ਰੀਰਾਮ ਕਿਹਾ ਅਤੇ ਚਲੀ ਗਈ। ਜ਼ਿਕਰਯੋਗ ਹੈ ਕਿ ਲੋਕ ਸਭਾ ਤੋਂ ਬਾਅਦ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫੇ 'ਤੇ ਅਡਿਗ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹੁਣ ਪਾਰਟੀ ਦੇ ਪ੍ਰਮੁੱਖ ਨਹੀਂ ਹਨ ਅਤੇ ਨਵੇਂ ਪ੍ਰਧਾਨ ਦੇ ਲਈ ਜਲਦ ਚੋਣ ਹੋਣੀ ਚਾਹੀਦੀ। ਰਾਹੁਲ ਨੇ ਸੰਸਦ ਭਵਨ ਪਰਿਸਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਪ੍ਰਧਾਨ ਨਹੀਂ ਹਾਂ। ਨਵੇਂ ਪ੍ਰਧਾਨ ਦੇ ਲਈ ਜਲਦ ਚੋਣ ਹੋਵੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੇਂ ਪ੍ਰਧਾਨ ਦੇ ਲਈ ਚੋਣ ਇਕ ਮਹੀਨੇ ਪਹਿਲਾਂ ਹੋ ਜਾਣੀ ਚਾਹੀਦੀ ਸੀ। ਲੋਕ ਸਭਾ ਚੋਣ 'ਚ ਹਾਰ ਤੋਂ ਬਾਅਦ 25 ਮਈ ਨੂੰ ਹੋਈ ਪਾਰਟੀ ਕਾਰਜ ਕਮੇਂਟੀ ਦੀ ਬੈਠਕ 'ਚ ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਕਾਰਜ ਕਮੇਂਟੀ ਦੇ ਮੈਂਬਰਾਂ ਨੇ ਉਸ ਦੀ ਪੇਸ਼ਕਸ਼ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਨੂੰ ਆਮੂਲਚੂਲ ਬਦਲਾਅ ਲਈ ਅਧਿਕ੍ਰਿਤ ਕੀਤਾ ਸੀ। ਇਸ ਤੋਂ ਬਾਅਦ ਗਾਂਧੀ ਲਗਾਤਾਰ ਅਸਤੀਫੇ 'ਤੇ ਖੜ੍ਹੇ ਹੋਏ ਹਨ। ਹਾਲਾਂਕਿ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਇਨ੍ਹਾਂ ਤੋਂ ਅਨੁਰੋਧ ਕੀਤਾ ਹੈ ਕਿ ਕਾਂਗਰਸ ਦੀ ਨੁਮਾਇੰਦਗੀ ਕਰਦੇ ਰਹੇ।


satpal klair

Content Editor

Related News