ਸ਼੍ਰੀਨਗਰ ਪੁੱਜੇ ਰਾਹੁਲ ਗਾਂਧੀ, ਮੋਦੀ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ
Friday, Aug 25, 2023 - 03:59 PM (IST)
ਸ਼੍ਰੀਨਗਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ 2 ਦਿਨਾਂ 'ਨਿੱਜੀ ਦੌਰੇ' 'ਤੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਪਹੁੰਚੇ ਅਤੇ ਪਾਰਟੀ ਸੰਸਦੀ ਦਲ ਦੇ ਮੁਖੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਅਗਲੇ ਦਿਨ ਸ਼ਨੀਵਾਰ ਨੂੰ ਇੱਥੇ ਪਹੁੰਚੇਗੀ। ਲੱਦਾਖ 'ਚ ਆਪਣੇ ਸੰਬੋਧਨ ਦੌਰਾਨ ਰਾਹੁਲ ਨੇ ਕਿਹਾ,''ਕੁਝ ਮਹੀਨੇ ਪਹਿਲਾਂ ਅਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਤੁਰੇ ਸੀ, ਇਸ ਨੂੰ 'ਭਾਰਤ ਜੋੜੋ ਯਾਤਰਾ' ਕਿਹਾ ਜਾਂਦਾ ਸੀ। ਇਸ ਦਾ ਮਕਸਦ ਦੇਸ਼ 'ਚ ਭਾਜਪਾ-ਆਰ.ਐੱਸ.ਐੱਸ. ਵਲੋਂ ਫੈਲਾਈ ਗਈ ਨਫ਼ਰਤ ਅਤੇ ਹਿੰਸਾ ਖ਼ਿਲਾਫ਼ ਖੜ੍ਹਾ ਹੋਣਾ ਸੀ। ਯਾਤਰਾ ਤੋਂ ਜੋ ਸੰਦੇਸ਼ ਨਿਕਲਿਆ ਉਹ ਸੀ- ''ਨਫ਼ਰਤ ਦੇ ਬਾਜ਼ਾਰ 'ਚ ਅਸੀਂ ਪਿਆਰ ਦੀ ਦੁਕਾਨ ਖੋਲ੍ਹਣ ਨਿਕਲੇ ਹਾਂ।''
ਰਾਹੁਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਖ਼ੁਦ ਇਹ ਦੇਖਣ ਨੂੰ ਮਿਲਿਆ। ਯਾਤਰਾ ਦੇ ਸਮੇਂ ਮੈਂ ਲੱਦਾਖ ਨਹੀਂ ਜਾ ਸਕਿਆ। ਸਰਦੀਆਂ 'ਚ ਬਰਫ਼ ਡਿੱਗਣਾ। ਲੱਦਾਖ 'ਚ ਯਾਤਰਾ ਕਰਨਾ ਮੇਰੇ ਦਿਲ 'ਚ ਸੀ ਅਤੇ ਇਸ ਵਾਰ ਮੈਂ ਇੱਥੇ ਮੋਟਰਸਾਈਕਲ ਚਲਾ ਕੇ ਆਪਣੇ ਸੁਫ਼ਨੇ ਨੂੰ ਪੂਰਾ ਕੀਤਾ। ਲੱਦਾਖ ਦੇ ਕਾਰਗਿਲ 'ਚ ਰਾਹੁਲ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ,''ਲੱਦਾਖ ਇਕ ਰਣਨੀਤਕ ਸਥਾਨ ਹੈ। ਇਕ ਗੱਲ ਬਿਲਕੁੱਲ ਸਾਫ਼ ਹੈ ਕਿ ਚੀਨ ਨੇ ਭਾਰਤ ਦੀ ਜ਼ਮੀਨ ਖੋਹ ਲਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8