ਰਾਹੁਲ ਗਾਂਧੀ ਵਾਇਨਾਡ ’ਚ ਆਪਣੇ ਨੁਕਸਾਨੇ ਗਏ ਦਫ਼ਤਰ ਪਹੁੰਚੇ, ਹਮਲੇ ਨੂੰ ਦੱਸਿਆ ‘ਗ਼ੈਰ-ਜ਼ਿੰਮੇਵਾਰਾਨਾ’ ਕਾਰਵਾਈ
Friday, Jul 01, 2022 - 07:55 PM (IST)
ਨੈਸ਼ਨਲ ਡੈਸਕ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ’ਚ ਸ਼ੁੱਕਰਵਾਰ ਨੂੰ ਆਪਣੇ ਦਫ਼ਤਰ ਦਾ ਦੌਰਾ ਕੀਤਾ। ਇਸ ਦਫ਼ਤਰ ’ਚ ਮਾਕਪਾ ਦੇ ਵਿਦਿਆਰਥੀ ਵਿੰਗ ਐੱਸ. ਐੱਫ. ਆਈ. ਦੇ ਕਾਰਕੁਨਾਂ ਵੱਲੋਂ ਹਾਲ ਹੀ ’ਚ ਬਫ਼ਰ ਜ਼ੋਨ ਦੇ ਮੁੱਦੇ ’ਤੇ ਭੰਨ-ਤੋੜ ਕੀਤੀ ਗਈ ਸੀ। ਰਾਹੁਲ ਨੇ ਉਨ੍ਹਾਂ ਦੇ (ਐੱਸ.ਐੱਫ.ਆਈ. ਕਾਰਕੁਨਾਂ) ਇਸ ਕਾਰੇ ਨੂੰ ‘ਗ਼ੈਰ-ਜ਼ਿੰਮੇਵਾਰਾਨਾ’ ਕਰਾਰ ਦਿੱਤਾ। ਇਥੇ ਆਪਣੇ ਚੋਣ ਹਲਕੇ ਦੇ ਤਿੰਨ ਦਿਨਾ ਦੌਰੇ ’ਤੇ ਆਏ ਗਾਂਧੀ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਦਫ਼ਤਰ ਪੁੱਜੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਗਵਾਲ ਮੰਡੀ ਕਤਲ ਮਾਮਲੇ ਦੀ ਸੁਲਝੀ ਗੁੱਥੀ, ਗੁਆਂਢੀ ਹੀ ਨਿਕਲਿਆ ਕਾਤਲ
ਬਾਅਦ 'ਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਵਾਇਨਾਡ ਦੇ ਲੋਕਾਂ ਦਾ ਦਫ਼ਤਰ ਹੈ ਅਤੇ ਖੱਬੇ ਪੱਖੀ ਵਿਦਿਆਰਥੀ ਕਾਰਜਕਰਤਾਵਾਂ ਵੱਲੋਂ ਜੋ ਕੁਝ ਕੀਤਾ ਗਿਆ, ਉਹ 'ਬੇਹੱਦ ਬਦਕਿਸਮਤ' ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰਦੀ ਅਤੇ ਉਨ੍ਹਾਂ ਦੇ ਮਨ 'ਚ ਉਨ੍ਹਾਂ ਦੇ (ਭੰਨ-ਤੋੜ ਕਰਨ ਵਾਲਿਆਂ) ਪ੍ਰਤੀ ਕੋਈ ਗੁੱਸਾ ਜਾਂ ਦੁਸ਼ਮਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਵਿਚਾਰ ਜੋ ਤੁਸੀਂ ਦੇਸ਼ ਵਿੱਚ ਹਰ ਥਾਂ ਦੇਖਦੇ ਹੋ, ਉਹ ਇਹ ਹੈ ਕਿ ਹਿੰਸਾ ਨਾਲ ਸਮੱਸਿਆਵਾਂ ਹੱਲ ਹੋ ਜਾਣਗੀਆਂ ਪਰ ਹਿੰਸਾ ਕਦੇ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ ਹੈ... ਅਜਿਹਾ ਕਰਨਾ ਚੰਗੀ ਗੱਲ ਨਹੀਂ ਹੈ... ਉਨ੍ਹਾਂ ਨੇ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੰਮ ਕੀਤਾ ਪਰ ਮੇਰੇ ਮਨ 'ਚ ਉਨ੍ਹਾਂ ਪ੍ਰਤੀ ਕੋਈ ਗੁੱਸਾ ਜਾਂ ਦੁਸ਼ਮਣੀ ਦਾ ਭਾਵ ਨਹੀਂ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ-ਅਗਰਤਲਾ ਐਕਸਪ੍ਰੈੱਸ ਟ੍ਰੇਨ 4 ਤੇ 11 ਨੂੰ ਰਹੇਗੀ ਰੱਦ
ਗਾਂਧੀ ਨੇ ਹਿੰਸਾ ਨੂੰ ਅੰਜਾਮ ਦੇਣ ਵਾਲੇ ਐੱਸ.ਐੱਫ.ਆਈ. ਕਾਰਕੁਨਾਂ ਨੂੰ 'ਬੱਚੇ' ਕਰਾਰ ਦਿੱਤਾ। ਕਰੀਬ ਇਕ ਹਫ਼ਤਾ ਪਹਿਲਾਂ ਰਾਹੁਲ ਗਾਂਧੀ ਖ਼ਿਲਾਫ਼ ਐੱਸ.ਐੱਫ.ਆਈ. ਦਾ ਵਿਰੋਧ ਉਦੋਂ ਹਿੰਸਕ ਹੋ ਗਿਆ ਜਦੋਂ ਖੱਬੇ ਪੱਖੀ ਕਾਰਕੁਨਾਂ ਦੇ ਇਕ ਸਮੂਹ ਨੇ ਇੱਥੇ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ। ਇਸ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ। ਵਾਇਨਾਡ ਲੋਕ ਸਭਾ ਹਲਕੇ ਦੇ ਕਲਪੇਟਾ ਵਿਖੇ ਗਾਂਧੀ ਦੇ ਦਫ਼ਤਰ ਵਿਖੇ ਐੱਸ.ਐੱਫ.ਆਈ. ਵਰਕਰਾਂ ਦੀ 'ਹਿੰਸਕ ਕਾਰਵਾਈ' ਦੀ ਸਖ਼ਤ ਨਿੰਦਾ ਕਰਦਿਆਂ ਕਾਂਗਰਸ ਨੇ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ, ਜੋ ਕੁਝ ਖੇਤਰਾਂ ਵਿੱਚ ਹਿੰਸਕ ਹੋ ਗਏ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ