ਭਾਜਪਾ ਦਾ ਨਾਅਰਾ ''ਬੇਟੀ ਬਚਾਓ'' ਨਹੀਂ, ''ਤੱਥ ਲੁਕਾਓ, ਸੱਤਾ ਬਚਾਓ'' ਹੈ : ਰਾਹੁਲ ਗਾਂਧੀ
Thursday, Oct 01, 2020 - 11:47 AM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ 'ਚ ਹਾਥਰਸ ਤੋਂ ਬਾਅਦ ਬਲਰਾਮਪੁਰ 'ਚ ਸਮੂਹਕ ਜਬਰ ਜ਼ਿਨਾਹ ਦੀ ਘਟਨਾ ਹੋਣ ਨੂੰ ਲੈ ਕੇ ਵੀਰਾਵਰ ਨੂੰ ਪ੍ਰਦੇਸ਼ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਨਾਅਰਾ 'ਬੇਟੀ ਬਚਾਓ' ਨਹੀਂ, 'ਤੱਥ ਲੁਕਾਓ, ਸੱਤਾ ਬਚਾਓ' ਹੈ। ਉੱਥੇ ਹੀ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਜਵਾਬਦੇਹੀ ਦਾ ਸਮਾਂ ਹੈ ਅਤੇ ਜਨਤਾ ਨੂੰ ਜਵਾਬ ਚਾਹੀਦਾ।
ਰਾਹੁਲ ਨੇ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਜੰਗਲਰਾਜ 'ਚ ਧੀਆਂ 'ਤੇ ਜ਼ੁਲਮ ਅਤੇ ਸਰਕਾਰ ਦੀ ਸੀਨਾਜ਼ੋਰੀ ਜਾਰੀ ਹੈ। ਕਦੇ ਜਿਊਂਦੇ-ਜੀ ਸਨਮਾਨ ਨਹੀਂ ਦਿੱਤਾ ਅਤੇ ਅੰਤਿਮ ਸਰਕਾਰ ਦਾ ਮਾਣ ਵੀ ਖੋਹ ਲਿਆ। ਭਾਜਪਾ ਦਾ ਨਾਅਰਾ 'ਬੇਟੀ ਬਚਾਓ' ਨਹੀਂ, 'ਤੱਥ ਲੁਕਾਓ, ਸੱਤਾ ਬਚਾਓ' ਹੈ।
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਹਾਥਰਸ ਵਰਗੀ ਭਿਆਨਕ ਘਟਨਾ ਬਲਰਾਮਪੁਰ 'ਚ ਵਾਪਰੀ। ਕੁੜੀ ਦਾ ਜਬਰ ਜ਼ਿਨਾਹ ਕਰ ਕੇ ਪੈਰ ਅਤੇ ਕਮਰ ਤੋੜ ਦਿੱਤੀ ਗਈ। ਆਜਮਗੜ੍ਹ, ਬਾਗਪਤ, ਬੁਲੰਦਸ਼ਹਿਰ 'ਚ ਬੱਚੀਆਂ ਨਾਲ ਦਰਿੰਦਗੀ ਹੋਈ।'' ਉਨ੍ਹਾਂ ਨੇ ਕਿਹਾ,''ਯੂ.ਪੀ. 'ਚ ਫੈਲੇ ਜੰਗਲਰਾਜ ਦੀ ਹੱਦ ਨਹੀਂ। ਮਾਰਕੀਟਿੰਗ, ਭਾਸ਼ਣ ਨਾਲ ਕਾਨੂੰਨ ਵਿਵਸਥਾ ਨਹੀਂ ਚੱਲਦੀ। ਇਹ ਮੁੱਖ ਮੰਤਰੀ ਦੀ ਜਵਾਬਦੇਹੀ ਦਾ ਸਮਾਂ ਹੈ। ਜਨਤਾ ਨੂੰ ਜਵਾਬ ਚਾਹੀਦਾ।''
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਇਕ ਹੋਰ ਦਲਿਤ ਕੁੜੀ ਨਾਲ ਗੈਂਗਰੇਪ ! ਸੋਚ ਕੇ ਵੀ ਰੂਹ ਕੰਬਦੀ ਹੈ- ਦਰਿੰਦਿਆਂ ਨੇ ਦੋਵੇਂ ਪੈਰ ਅਤੇ ਕਮਰ ਤੋੜ ਦਿੱਤੀ ! ਕੀ ਕਾਨੂੰਨ ਹੈ ਜਾਂ ਮਰ ਗਿਆ? ਕੀ ਸੰਵਿਧਾਨ ਦੀ ਸਰਕਾਰ ਹੈ ਜਾਂ ਅਪਰਾਧੀਆਂ ਦੀ? ਕਦੋਂ ਰੁਕੇਗੀ ਇਹ ਦਰਿੰਦਗੀ? ਕਿਉਂ ਅਸਤੀਫ਼ਾ ਨਹੀਂ ਦਿੰਦੇ ਆਦਿੱਤਿਯਨਾਥ?'' ਹਾਥਰਸ ਤੋਂ ਬਾਅਦ ਬਲਰਾਮਪੁਰ 'ਚ ਸਮੂਹਕ ਜਬਰ ਜ਼ਿਨਾਹ ਦੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਗੈਸੜੀ ਖੇਤਰ 'ਚ ਅਨੁਸੂਚਿਤ ਜਾਤੀ ਦੀ ਇਕ ਕੁੜੀ ਨਾਲ 2 ਨੌਜਵਾਨਾਂ ਨੇ ਜਬਰ ਜ਼ਿਨਾਹ ਕੀਤਾ ਅਤੇ ਹਸਪਤਾਲ ਲਿਜਾਂਦੇ ਸਮੇਂ ਪੀੜਤਾ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।