ਰਾਹੁਲ ਨੇ ਕੀਤੀ ਕੇਰਲ ਦੇ CM ਪਿਨਰਾਈ ਨਾਲ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਕੀਤੀ ਚਰਚਾ

10/01/2019 11:41:48 AM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦੀ ਮੁਲਾਕਾਤ ਦਿੱਲੀ ਦੇ ਕੋਚਿਨ ਹਾਊਸ 'ਚ ਹੋਈ। ਇਸ ਦੌਰਾਨ ਦੋਹਾਂ ਨੇਤਾਵਾਂ ਦਰਮਿਆਨ ਐੱਨ.ਐੱਚ.-755 (ਨੈਸ਼ਨਲ ਹਾਈਵੇਅ) 'ਤੇ ਰਾਤ ਦੀ ਆਵਾਜਾਈ ਪਾਬੰਦੀ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਰਾਹੁਲ ਅਤੇ ਪਿਨਰਾਈ ਦਰਮਿਆਨ ਹੜ੍ਹ ਰਾਹਤ ਅਤੇ ਮੁੜ ਵਸੇਬੇ ਦੀਆਂ ਕੋਸ਼ਿਸ਼ਾਂ, ਐੱਨ.ਐੱਚ.-766 'ਤੇ ਰਾਤ ਦੀ ਆਵਾਜਾਈ ਪਾਬੰਦੀ 'ਤੇ ਚਰਚਾ ਹੋਈ। ਰਾਹੁਲ ਨੇ ਕਿਹਾ ਕਿ ਪਿਨਰਾਈ ਨਾਲ ਹੜ੍ਹ ਅਤੇ ਐੱਨ.ਐੱਚ.-766 ਦੇ ਨਾਲ-ਨਾਲ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।

ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਨੇ ਐਤਵਾਰ ਨੂੰ ਕੋਝੀਕੋਡ-ਬੈਂਗਲੁਰੂ ਨੈਸ਼ਨਲ ਹਾਈਵੇਅ (ਐੱਨ.ਐੱਚ.-766) 'ਤੇ ਰਾਤ ਦੀ ਆਵਾਜਾਈ ਬੈਨ ਵਿਰੁੱਧ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ 'ਤੇ ਬੈਠੇ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਇਕਜੁਟਤਾ ਪ੍ਰਦਰਸ਼ਿਤ ਕੀਤਾ। ਪ੍ਰਦਰਸ਼ਨਕਾਰੀ ਰਾਜਮਾਰਗ ਦੇ ਬਾਂਦੀਪੁਰ ਹਿੱਸੇ 'ਚ ਰੋਕ ਨੂੰ ਹਟਾਏ ਜਾਣ ਦੀ ਮੰਗ ਕਰ ਰਹੇ ਹਨ। ਉੱਥੇ ਹੀ ਮੁੱਖ ਮੰਤਰੀ ਪਿਨਰਾਈ ਵਿਜਯਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਵੀ ਅੱਜ ਯਾਨੀ ਮੰਗਲਵਾਰ ਨੂੰ ਮੁਲਾਕਾਤ ਕਰਨਗੇ।


DIsha

Content Editor

Related News