ਰਾਹੁਲ ਗਾਂਧੀ ਨੇ AN32 ਜਹਾਜ਼ ''ਚ ਸਵਾਰ ਹਵਾਈ ਫੌਜ ਦੇ ਕਰਮਚਾਰੀਆਂ ਦੀ ਮੌਤ ''ਤੇ ਜ਼ਤਾਇਆ ਦੁੱਖ
Thursday, Jun 13, 2019 - 07:15 PM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਵਾਈ ਫੌਜ ਦੇ ਏ.ਐੱਨ.-32 ਜਹਾਜ਼ ਹਾਦਸੇ ਤੇ ਉਸ 'ਚ ਸਵਾਰ ਸਾਰੇ 13 ਲੋਕਾਂ ਦੀ ਮੌਤ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ। ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, 'ਪਿੱਛਲੇ 10 ਦਿਨਾਂ ਤੋਂ ਭਾਰਤ ਇਹ ਉਮੀਦ ਤੇ ਪ੍ਰਾਰਥਨਾ ਕਰ ਰਿਹਾ ਸੀ ਕਿ ਹਵਾਈ ਫੌਜ ਦੇ ਸਾਡੇ 13 ਯੋਧੇ ਸੁਰੱਖਿਅਤ ਰਹਿਣ। ਦੁਖਦ ਹੈ ਕਿ ਹੁਣ ਇਹ ਪੁਸ਼ਟੀ ਹੋਈ ਹੈ ਕਿ ਜਹਾਜ਼ ਹਾਦਸੇ 'ਚ ਇਨ੍ਹਾਂ ਸਾਰੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 13 ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ।
ਪਾਰਟੀ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕਿਹਾ, 'ਏ.ਐੱਨ.-32 ਜਹਾਜ਼ ਹਾਦਸੇ 'ਚ ਆਪਣੀ ਜਾਨ ਗੁਆਉਣ ਵਾਲੇ ਹਵਾਈ ਫੌਜ ਦੇ ਯੋਧਿਆਂ ਨੂੰ ਸਲਾਮ ਕਰਦਾ ਹਾਂ ਅਤੇ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਇਹ ਕਾਫੀ ਦੁੱਖ ਦੀ ਗੱਲ ਹੈ। ਪੀੜਤ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਦੇਸ਼ ਇਨ੍ਹਾਂ ਜਵਾਨਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ।