PM ਮੋਦੀ ਦੇ ਕੰਮਕਾਜ ਤੋਂ ਅਸੰਤੁਸ਼ਟ ਨੇ ਰਾਹੁਲ ਗਾਂਧੀ, ਬੋਲੇ-ਜੇਕਰ ਮੈਂ PM ਹੁੰਦਾ ਤਾਂ...

Saturday, Apr 03, 2021 - 12:11 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਨੌਕਰੀਆਂ ਪੈਦਾ ਕਰਨ 'ਤੇ ਜ਼ਿਆਦਾ ਜ਼ੋਰ ਦਿੰਦੇ, ਨਾ ਕਿ 'ਵਿਕਾਸ ਕੇਂਦਰਿਤ' ਨੀਤੀਆਂ 'ਤੇ। ਅਮਰੀਕਾ ਦੇ ਸਾਬਕਾ ਡਿਪਲੋਮੈਟ ਨਿਕੋਲਸ ਬਰਨਜ਼ ਨਾਲ ਆਨਲਾਈਨ ਚਰਚਾ 'ਤੇ ਰਾਹੁਲ ਨੇ ਇਹ ਕਿਹਾ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਚੁਣੇ ਜਾਂਦੇ ਤਾਂ ਕੀ ਕਰਦੇ। ਰਾਹੁਲ ਨੇ ਕਿਹਾ ਕਿ ਮੈਂ ਵਿਕਾਸ ਕੇਂਦਰਿਤ ਵਿਚਾਰ ਨੂੰ ਰੁਜ਼ਗਾਰ ਪੈਦਾ ਕਰਨ ਵੱਲ ਮੋੜਦਾ। ਮੈਂ ਕਹਾਂਗਾ ਕਿ ਸਾਨੂੰ ਵਿਕਾਸ ਦੀ ਜ਼ਰੂਰਤ ਹੈ ਪਰ ਅਸੀਂ ਉਤਪਾਦਨ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਅਤੇ ਵੈਲਿਊ ਐਡਿਸ਼ਨ ਲਈ ਸਭ ਕੁਝ ਕਰਾਂਗੇ।'' ਰਾਹੁਲ ਨੇ ਕਿਹਾ,''ਹਾਲੇ ਸਾਡਾ ਵਿਕਾਸ ਦੇਖੋ, ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨਾ, ਵੈਲਿਊ ਐਡਿਸ਼ਨ ਅਤੇ ਉਤਪਾਦਨ ਵਿਚਾਲੇ ਜਿਸ ਤਰ੍ਹਾਂ ਸੰਬੰਧ ਹੋਣਾ ਚਾਹੀਦਾ, ਉਸ ਤਰ੍ਹਾਂ ਨਹੀਂ ਹੈ। ਵੈਲਿਊ ਐਡਿਸ਼ਨ 'ਚ ਚੀਨੀ ਅੱਗੇ ਹਨ, ਮੈਂ ਅਜਿਹੇ ਕਿਸੇ ਚੀਨੀ ਨੇਤਾ ਨਾਲ ਨਹੀਂ ਮਿਲਿਆ, ਜੋ ਮੈਨੂੰ ਕਹਿੰਦਾ ਹੋਵੇ ਕਿ ਮੇਰੀ ਰੁਜ਼ਗਾਰ ਪੈਦਾ ਕਰਨ 'ਚ ਸਮੱਸਿਆ ਹੈ।''

ਇਹ ਵੀ ਪੜ੍ਹੋ : ਡੀ. ਐੱਮ. ਕੇ. ਤੇ ਕਾਂਗਰਸ ਦੇ ਰਾਜ ’ਚ ਤਾਮਿਲਨਾਡੂ ’ਚ ਕਾਨੂੰਨ ਵਿਵਸਥਾ ਵਿਗੜ ਜਾਵੇਗੀ : ਮੋਦੀ

 

ਲੋਕਾਂ ਦੇ ਹੱਥਾਂ 'ਚ ਪੈਸੇ ਦਿੱਤੇ ਜਾਣ
ਕੋਰੋਨਾ ਆਫ਼ਤ ਅਤੇ ਤਾਲਾਬੰਦੀ ਦੇ ਅਸਰ 'ਤੇ ਰਾਹੁਲ ਨੇ ਕਿਹਾ,''ਮੈਂ ਤਾਲਾਬੰਦੀ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਸ਼ਕਤੀ ਦਾ ਵਿਕੇਂਦਰੀਕਰਨ ਕੀਤਾ ਜਾਵੇ ਪਰ ਕੁਝ ਮਹੀਨਿਆਂ ਬਾਅਦ ਕੇਂਦਰ ਸਰਕਾਰ ਦੀ ਸਮਝ 'ਚ ਆਇਆ, ਉਦੋਂ ਤੱਕ ਨੁਕਸਾਨ ਹੋ ਚੁਕਿਆ ਸੀ।'' ਅਰਥ ਵਿਵਸਥਾ ਨੂੰ ਗਤੀ ਦੇਣ ਦੇ ਉਪਾਅ ਨਾਲ ਜੁੜੇ ਸਵਾਲ 'ਤੇ ਕਾਂਗਰਸ ਨੇਤਾ ਨੇ ਕਿਹਾ,''ਹੁਣ ਸਿਰਫ਼ ਇਕ ਹੀ ਬਦਲ ਹੈ ਕਿ ਲੋਕਾਂ ਦੇ ਹੱਥਾਂ 'ਚ ਪੈਸੇ ਦਿੱਤੇ ਜਾਣ। ਇਸ ਲਈ ਸਾਡੇ ਕੋਲ 'ਨਿਆਂ' ਦਾ ਵਿਚਾਰ ਹੈ।'' ਰਾਹੁਲ ਨੇ ਕਾਫ਼ੀ ਦੇਰ ਗੱਲਬਾਤ ਕਰਦੇ ਹੋਏ ਦੋਸ਼ ਲਗਾਇਆ ਕਿ ਸੱਤਾਧਾਰੀਆਂ ਨੇ ਭਾਰਤ ਦੇ ਸੰਗਠਨਾਤਮਕ ਢਾਂਚੇ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 2014 ਤੋਂ ਪਹਿਲਾਂ ਜਿਸ ਤਰ੍ਹਾਂ ਵਿਰੋਧੀ ਦਲ ਕੰਮ ਕਰਦੇ ਸਨ, ਉਨ੍ਹਾਂ ਆਦਰਸ਼ਾਂ 'ਚ ਤਬਦੀਲੀ ਆਈ ਹੈ। ਰਾਹੁਲ ਨੇ ਕਿਹਾ ਕਿ ਉਹ ਸੰਸਥਾਵਾਂ ਜਿਨ੍ਹਾਂ ਨੂੰ ਨਿਰਪੱਖ ਸਿਆਸੀ ਲੜਾਈ ਦਾ ਸਮਰਥਨ ਕਰਨਾ ਸੀ, ਉਹ ਹੁਣ ਅਜਿਹਾ ਨਹੀਂ ਕਰਦੀਆਂ।

ਇਹ ਵੀ ਪੜ੍ਹੋ : ਲਾਕਡਾਊਨ 'ਚ ਨਹੀਂ ਲੱਗੀ ਨੌਕਰੀ ਤਾਂ ਸਿਵਲ ਇੰਜੀਨੀਅਰ ਨੇ ਖੋਲ੍ਹੀ ਆਨਲਾਈਨ ਕਬਾੜ ਦੀ ਦੁਕਾਨ

ਅਮਰੀਕੀ ਸ਼ਾਸਨ ਭਾਰਤ 'ਚ ਹੋ ਰਹੀਆਂ ਚੀਜ਼ਾਂ 'ਤੇ ਕੁਝ ਨਹੀਂ ਬੋਲਦਾ
ਕਾਂਗਰਸ ਸੰਸਦ ਮੈਂਬਰ ਨੇ ਬਰਨਜ਼ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਅਮਰੀਕੀ ਸ਼ਾਸਨ ਭਾਰਤ 'ਚ ਹੋ ਰਹੀਆਂ ਚੀਜ਼ਾਂ 'ਤੇ ਕੁਝ ਨਹੀਂ ਬੋਲਦਾ। ਉਨ੍ਹਾਂ ਕਿਹਾ,''ਭਾਰਤ 'ਚ ਕੀ ਹੋ ਰਿਹਾ ਹੈ, ਮੈਂ ਇਸ 'ਤੇ ਅਮਰੀਕੀ ਸਰਕਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਸੁਣਦਾ। ਮੇਰਾ ਮਤਲਬ ਹੈ ਕਿ ਇੱਥੇ ਜੋ ਹੋ ਰਿਹਾ ਹੈ, ਉਸ 'ਤੇ ਤੁਹਾਡੀ ਕੀ ਰਾਏ ਹੈ।'' ਰਾਹੁਲ ਨੇ ਕਿਹਾ,''ਮੈਂ ਮੰਨਦਾ ਹਾਂ ਕਿ ਤੁਹਾਡੇ ਸੰਵਿਧਾਨ 'ਚ ਆਜ਼ਾਦੀ ਦਾ ਜੋ ਵਿਚਾਰ ਰੱਖਦਾ ਹੈ, ਉਹ ਬੇਹੱਦ ਤਾਕਤਵਰ ਵਿਚਾਰ ਹੈ ਪਰ ਤੁਹਾਨੂੰ ਉਸ ਵਿਚਾਰ ਦਾ ਬਚਾਅ ਕਰਨਾ ਹੋਵੇਗਾ। ਇਹੀ ਅਸਲੀ ਸਵਾਲ ਹੈ।''

ਨੋਟ : ਰਾਹੁਲ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News