ਰਾਹੁਲ ਸਿਆਸੀ ਫਾਇਦੇ ਲਈ ਮੋਦੀ ''ਤੇ ਲੱਗਾ ਰਹੇ ਹਨ ਭ੍ਰਿਸ਼ਟਾਚਾਰ ਦੇ ਦੋਸ਼ : ਗਡਕਰੀ

Monday, Apr 08, 2019 - 01:15 PM (IST)

ਰਾਹੁਲ ਸਿਆਸੀ ਫਾਇਦੇ ਲਈ ਮੋਦੀ ''ਤੇ ਲੱਗਾ ਰਹੇ ਹਨ ਭ੍ਰਿਸ਼ਟਾਚਾਰ ਦੇ ਦੋਸ਼ : ਗਡਕਰੀ

ਨਾਗਪੁਰ— ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਨਿਤਿਨ ਗਡਕਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸਿਆਸੀ ਫਾਇਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੋਦੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ। ਲੋਕ ਸਭਾ ਚੋਣਾਂ ਤੋਂ ਗਡਕਰੀ ਨੇ ਗਾਂਧੀ ਦੀ ਘੱਟੋ-ਘੱਟ ਆਮਦਨ ਯੋਜਨਾ (ਨਿਆਂ) 'ਤੇ ਵੀ ਹਮਲਾ ਬੋਲਿਆ, ਜਿਸ ਦੇ ਅਧੀਨ ਦੇਸ਼ ਦੇ 20 ਫੀਸਦੀ ਗਰੀਬਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦੇਣ ਦਾ ਪ੍ਰਬੰਧ ਹੈ। ਉਨ੍ਹਾਂ ਨੇ ਇਸ ਨੂੰ ਵੋਟ ਹਾਸਲ ਕਰਨ ਦਾ ਇਕ ਲਾਲਚੀ ਨਾਅਰਾ ਅਤੇ ਸਿਆਸੀ ਰਣਨੀਤੀ ਕਰਾਰ ਦਿੱਤਾ। ਲਾਲਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਦਰਕਿਨਾਰ ਕਰਨ ਦੇ ਵਿਰੋਧੀਆਂ ਦੋ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ ਅਤੇ ਉਨ੍ਹਾਂ ਤੋਂ ਮਾਰਗਦਰਸ਼ਨ ਅਤੇ ਪ੍ਰੇਰਨਾ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅਡਵਾਨੀ ਅਤੇ ਭਾਜਪਾ ਦੇ ਵਿਚਾਰ ਇਕ-ਦੂਜੇ ਤੋਂ ਵੱਖ ਨਹੀਂ ਹਨ ਅਤੇ ਇਸ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਕਿ ਭਗਵਾ ਦਲ ਵਿਰੋਧੀ ਨੂੰ ਦੇਸ਼ਧ੍ਰੋਹੀ ਦੀ ਤਰ੍ਹਾਂ ਦੇਖਦਾ ਹੈ, ਇਹ ਗਲਤ ਹੈ।

ਗਾਂਧੀ ਦੀ ਨਿਆਂ ਯੋਜਨਾ ਦੀ ਕੀਤੀ ਆਲੋਚਨਾ
ਗਡਕਰੀ ਨੇ ਕਿਹਾ,''ਇਹ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਬਾਰੇ ਗੱਲ ਕਰਦੇ ਹਨ, ਉਹ ਸਹੀ ਨਹੀਂ ਹੈ। ਪ੍ਰਧਾਨ ਮੰਤਰੀ ਕਿਸੇ ਪਾਰਟੀ ਦੇ ਨਹੀਂ ਸਗੋਂ ਦੇਸ਼ ਦੇ ਹਨ ਅਤੇ ਇਸ ਦੇਸ਼ ਦੇ ਹਰ ਨਾਗਰਿਕ ਦਾ ਕਰਤੱਵ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਤਰ੍ਹਾਂ ਦੇਖਣ ਅਤੇ ਉਨ੍ਹਾਂ ਦਾ ਸਨਮਾਨ ਕਰਨ। ਰਾਹੁਲ ਗਾਂਧੀ ਬਦਕਿਸਮਤੀ ਨਾਲ ਉਨ੍ਹਾਂ ਵਿਰੁੱਧ ਕਾਫੀ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ।'' ਗਾਂਧੀ ਦੀ ਨਿਆਂ ਯੋਜਨਾ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦੇ ਅਮਲ ਲਈ 3,50,000 ਕਰੋੜ ਰੁਪਏ ਚਾਹੀਦੇ ਹੋਣਗੇ। ਗਡਕਰੀ ਨੇ ਸਵਾਲ ਕੀਤਾ,''ਉਹ ਧਨ ਕਿੱਥੋਂ ਲਿਆਉਣਗੇ? ਅਤੇ ਜੇਕਰ ਉਹ ਇਸ ਧਨ ਦੀ ਵਰਤੋਂ ਕਰ ਰਹੇ ਹਨ ਤਾਂ ਉਹ ਖੇਤੀ ਵਰਗੇ ਹੋਰ ਖੇਤਰਾਂ ਲਈ ਬਜਟ ਦਾ ਪ੍ਰਬੰਧ ਕਿਵੇਂ ਕਰਨਗੇ?'' ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਮੰਗ ਬਿਹਤਰ ਰੋਜ਼ਗਾਰ ਸਮਰੱਥਾ, ਵਿਕਾਸ ਦਰ ਅਤੇ ਹਰ ਵਿਅਕਤੀ ਆਮਦਨ 'ਚ ਵਾਧੇ ਲਈ ਚੰਗੀਆਂ ਨੀਤੀਆਂ ਬਣਾਉਣਾ ਹੈ।


author

DIsha

Content Editor

Related News