ਮੋਦੀ ਦੀ ਉਮਰ ਹੋ ਗਈ ਹੈ : ਰਾਹੁਲ ਗਾਂਧੀ

Friday, Apr 05, 2019 - 11:36 AM (IST)

ਨਾਗਪੁਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ 'ਤੇ ਤਾਜ਼ਾ ਹਮਲਾ ਬੋਲਿਆ ਹੈ। ਉਨ੍ਹਾਂ ਨੇ 'ਚੌਕੀਦਾਰ ਚੋਰ ਹੈ' ਦੇ ਨਾਅਰੇ ਨੂੰ ਦੋਹਰਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਚੋਣਾਂ ਤੋਂ ਬਾਅਦ 'ਚੋਰੀ' ਦੀ ਜਾਂਚ ਹੋਵੇਗੀ ਅਤੇ 'ਚੌਕੀਦਾਰ' ਜੇਲ 'ਚ ਹੋਵੇਗਾ। ਰਾਹੁਲ ਵੀਰਵਾਰ ਨੂੰ ਨਾਗਪੁਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ,''ਕਿਸੇ ਮਜ਼ਦੂਰ ਦੇ ਘਰ ਦੇ ਬਾਹਰ ਚੌਕੀਦਾਰ ਨਹੀਂ ਹੁੰਦਾ ਪਰ ਅਨਿਲ ਅੰਬਾਨੀ ਦੇ ਘਰ ਦੇ ਬਾਹਰ ਹਜ਼ਾਰਾਂ ਚੌਕੀਦਾਰ ਹਨ। ਚੋਰੀ ਦੇ ਪੈਸੇ ਦੀ ਚੌਕੀਦਾਰੀ ਕਰਨ ਲਈ।'' ਉਨ੍ਹਾਂ ਨੇ ਕਿਹਾ,''ਕੋਈ ਛੋਟੀ ਚੋਰੀ ਨਹੀਂ ਹੋਈ ਹੈ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਚੋਣਾਂ ਤੋਂ ਬਾਅਦ ਜਾਂਚ ਹੋਵੇਗੀ ਅਤੇ ਜੇਲ 'ਚ ਦੂਜਾ ਚੌਕੀਦਾਰ ਹੋਵੇਗਾ। ਜੇਲ ਦੇ ਬਾਹਰ ਦੂਜੇ ਚੌਕੀਦਾਰ ਹੁੰਦੇ ਹਨ।''

ਰਾਫੇਲ ਸੌਦੇ 'ਚ ਭ੍ਰਿਸ਼ਟਾਚਾਰ ਹੋਇਆ
ਰਾਹੁਲ ਨੇ ਇਸ ਦੌਰਾਨ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਰਾਫੇਲ ਸੌਦੇ 'ਚ ਭ੍ਰਿਸ਼ਟਾਚਾਰ ਹੋਣ ਦੀ ਗੱਲ ਪਤਾ ਹੋਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਾਕੂ ਜਹਾਜ਼ ਖਰੀਦ ਸੌਦੇ 'ਚ ਤਬਦੀਲੀ ਕੀਤੀ, ਜਿਸ ਕਾਰਨ ਇਸ ਦੀ ਕੀਮਤ ਵਧ ਗਈ। ਉਨ੍ਹਾਂ ਨੇ ਕਿਹਾ,''ਰੱਖਿਆ ਮੰਤਰਾਲੇ ਦਾ ਦਸਤਾਵੇਜ਼ ਦੱਸਦਾ ਹੈ ਕਿ ਨਰਿੰਦਰ ਮੋਦੀ ਨੇ ਮੂਲ ਸੌਦੇ 'ਚ ਤਬਦੀਲੀ ਕੀਤੀ ਅਤੇ ਇਕ ਜਹਾਜ਼ 1600 ਕਰੋੜ ਰੁਪਏ 'ਚ ਖਰੀਦਿਆ।

ਮੋਦੀ ਨੂੰ ਦੱਸਿਆ ਝੂਠਾ
ਰਾਹੁਲ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਉਮਰਦਾਜ ਦੱਸਦੇ ਹੋਏ ਕਿਹਾ ਕਿ ਉਹ ਜਲਦਬਾਜ਼ੀ 'ਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ,''ਮੈਨੂੰ ਤੁਹਾਡੇ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਹਾਂ, ਜੋ ਲੰਬੇ ਸਮੇਂ ਤੱਕ ਚੱਲੇ। ਮੈਂ ਝੂਠ ਨਹੀਂ ਬੋਲਾਂਗਾ। ਮੋਦੀ ਦੀ ਉਮਰ ਹੋ ਗਈ ਹੈ ਅਤੇ ਉਹ ਜਲਦਬਾਜ਼ੀ 'ਚ ਹਨ। ਇਸ ਲਈ ਉਹ ਝੂਠ ਬੋਲ ਰਹੇ ਹਨ।'' ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੰਮ ਕਰਦੀ ਹੈ, ਜਦੋਂ ਕਿ ਭਾਜਪਾ ਸਿਰਫ ਖੋਖਲੇ ਵਾਅਦੇ ਕਰਦੀ ਹੈ।


DIsha

Content Editor

Related News