ਰਾਹੁਲ ਦਾ PM ਮੋਦੀ ''ਤੇ ਹਮਲਾ, ਪੁੱਛਿਆ- ਚੀਨ ਤੋਂ ਆਪਣੀ ਜ਼ਮੀਨ ਕਦੋਂ ਵਾਪਸ ਲਵੇਗੀ ਸਰਕਾਰ
Friday, Sep 11, 2020 - 02:53 PM (IST)

ਨਵੀਂ ਦਿੱਲੀ- ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਚੱਲ ਰਹੇ ਤਣਾਅ ਦਰਮਿਆਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਅਤੇ ਸਰਕਾਰ ਇਸ ਨੂੰ ਵਾਪਸ ਹਾਸਲ ਕਰਨ ਲਈ ਕੀ ਕਰ ਰਹੀ ਹੈ।
ਰਾਹੁਲ ਨੇ ਟਵੀਟ 'ਚ ਲਿਖਿਆ,''ਚੀਨੀਆਂ ਨੇ ਸਾਡੀ ਜ਼ਮੀਨ ਲੈ ਲਈ ਹੈ। ਭਾਰਤ ਸਰਕਾਰ ਇਸ ਨੂੰ ਵਾਪਸ ਲੈਣ ਲਈ ਕਦੋਂ ਯੋਜਨਾ ਬਣਾਏਗੀ? ਜਾਂ ਇਸ ਨੂੰ ਐਕਟ ਆਫ਼ ਗਾਡ ਦੱਸ ਕੇ ਛੱਡਿਆ ਜਾ ਰਿਹਾ ਹੈ।'' ਦੱਸਣਯੋਗ ਹੈ ਕਿ ਰਾਹੁਲ ਚੀਨੀ ਘੁਸਪੈਠ ਦੇ ਮੁੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ।
ਦੱਸਣਯੋਗ ਹੈ ਕਿ ਚੀਨ ਅਤੇ ਭਾਰਤ ਦਰਮਿਆਨ ਐੱਲ.ਏ.ਸੀ. 'ਤੇ ਪੂਰਬੀ ਲੱਦਾਖ 'ਚ ਪਿਛਲੇ ਕਰੀਬ 5 ਮਹੀਨਿਆਂ ਤੋਂ ਜ਼ਬਰਦਸਤ ਤਣਾਅ ਬਣਿਆ ਹੋਇਆ ਹੈ। ਭਾਰਤੀ ਫੌਜ ਨੇ ਪੈਂਗੋਂਗ ਸ਼ੋ ਝੀਲ ਦੇ ਦੱਖਣੀ ਕਿਨਾਰੇ ਦੀਆਂ ਕਈ ਚੋਟੀਆਂ 'ਤੇ ਕਬਜ਼ਾ ਕਰ ਕੇ ਪੀ.ਐੱਲ.ਏ. 'ਤੇ ਬੜ੍ਹਤ ਬਣਾ ਲਈ ਹੈ। ਉੱਥੇ ਹੀ ਫੌਜ ਨੇ ਬੁੱਧਵਾਰ ਨੂੰ ਉੱਤਰੀ ਪੈਂਗੋਂਗ ਝੀਲ ਦੇ ਫਿੰਗਰ 4 'ਤੇ ਵੀ ਫੌਜ ਨੇ ਆਪਣੀ ਪੈਠ ਬਣਾ ਲਈ ਹੈ।