ਅਮਰੀਕਾ, ਬ੍ਰਿਟੇਨ ''ਚ ਕੋਰੋਨਾ ਦਾ ਟੀਕਾਕਰਣ ਸ਼ੁਰੂ, ਰਾਹੁਲ ਨੇ ਪੁੱਛਿਆ- ਭਾਰਤ ਦਾ ਨੰਬਰ ਕਦੋਂ ਆਏਗਾ ਮੋਦੀ ਜੀ
Wednesday, Dec 23, 2020 - 10:28 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੋਰੋਨਾ ਵੈਕਸੀਨ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਅੰਕੜਾ ਸਾਂਝਾ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਤੋਂ ਸਵਾਲ ਪੁੱਛਿਆ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਦੁਨੀਆ 'ਚ 23 ਲੱਖ ਲੋਕ ਪਹਿਲਾਂ ਹੀ ਕੋਵਿਡ ਟੀਕਾਕਰਣ ਹਾਸਲ ਕਰ ਚੁਕੇ ਹਨ। ਚੀਨ, ਅਮਰੀਕਾ, ਬ੍ਰਿਟੇਨ ਅਤੇ ਰੂਸ ਨੇ ਸ਼ੁਰੂ ਕਰ ਦਿੱਤਾ ਹੈ। ਮੋਦੀ ਜੀ ਭਾਰਤ ਦਾ ਨੰਬਰ ਕਦੋਂ ਆਏਗਾ?''
ਇਹ ਵੀ ਪੜ੍ਹੋ : ਨਰੇਂਦਰ ਤੋਮਰ ਨੇ ਮੁੜ ਦੁਹਰਾਈ ਗੱਲ, ਅਸੀਂ ਗੱਲਬਾਤ ਲਈ ਤਿਆਰ, ਤਾਰੀਖ਼ ਤੈਅ ਕਰ ਕੇ ਦੱਸਣ ਕਿਸਾਨ
ਕੋਰੋਨਾ ਪ੍ਰਭਾਵਿਤ ਦੇਸ਼ 'ਚ ਅਮਰੀਕਾ ਪਹਿਲੇ ਨੰਬਰ 'ਤੇ ਹੈ। ਉੱਥੇ ਹੀ ਭਾਰਤ ਦੂਜੇ ਨੰਬਰ 'ਤੇ ਹੈ। ਪ੍ਰਭਾਵਿਤ ਦੇਸ਼ਾਂ 'ਚ ਭਾਰਤ ਤੋਂ ਬਾਅਦ ਹੀ ਬ੍ਰਿਟੇਨ, ਰੂਸ ਅਤੇ ਚੀਨ ਹਨ। ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਨੇ ਇਹ ਸਵਾਲ ਪੁੱਛਿਆ ਹੈ ਕਿ ਜਦੋਂ ਇਨ੍ਹਾਂ ਦੇਸ਼ਾਂ 'ਚ ਟੀਕਾਕਰਣ ਸ਼ੁਰੂ ਹੋ ਗਿਆ ਹੈ ਤਾਂ ਹੁਣ ਤੱਕ ਭਾਰਤ 'ਚ ਕਿਉਂ ਨਹੀਂ ਸ਼ੁਰੂ ਹੋ ਸਕਿਆ ਅਤੇ ਕਦੋਂ ਤੱਕ ਸ਼ੁਰੂ ਹੋਵੇਗਾ?
ਇਹ ਵੀ ਪੜ੍ਹੋ : ‘ਕੋਰੋਨਾ ਆਫ਼ਤ’ ਦੌਰਾਨ ਅੰਬਾਨੀ-ਅਡਾਨੀਆਂ ਨੇ ਨਹੀਂ ਸਗੋਂ ਗੁਰੂ ਘਰ ਤੋਂ ਆਇਆ ਸੀ ਲੰਗਰ
ਨੋਟ : ਰਾਹੁਲ ਨੇ ਇਸ ਸਵਾਲ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ