ਰਾਹੁਲ ਗਾਂਧੀ ਦਾ ਪਲਟਵਾਰ- ਮੋਦੀ ਨੇ ਦਿੱਲੀ ਨੂੰ ਕਿਹਾ ਸੀ ''ਰੇਪ ਕੈਪਿਟਲ'', ਮੰਗਣ ਮੁਆਫ਼ੀ

12/13/2019 2:22:14 PM

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ ਹੋ ਰਿਹਾ ਹੈ। ਭਾਜਪਾ ਦੇ ਸਾਰੇ ਮੈਂਬਰ ਰਾਹੁਲ ਗਾਂਧੀ ਤੋਂ ਮੁਆਫ਼ੀ ਦੀ ਮੰਗ ਕਰ ਰਹੇ ਹਨ ਪਰ ਹੁਣ ਕਾਂਗਰਸ ਨੇ ਵੀ ਇਸ਼ 'ਤੇ ਪਲਟਵਾਰ ਦਾ ਰੁਖ ਅਪਣਾ ਲਿਆ ਹੈ। ਕਾਂਗਰਸ ਨੇ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਇਕ ਵੀਡੀਓ ਟਵੀਟ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਨੂੰ 'ਰੇਪ ਕੈਪਿਟਲ' ਬੋਲ ਰਹੇ ਹਨ।

ਰਾਹੁਲ ਨੇ ਕੀਤੀ ਮੁਆਫ਼ੀ ਦੀ ਮੰਗ
ਰਾਹੁਲ ਤੋਂ ਇਲਾਵਾ ਰਣਦੀਪ ਸੁਰਜੇਵਾਲਾ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ। ਰਾਹੁਲ ਨੇ ਆਪਣੇ ਟਵੀਟ 'ਚ ਲਿਖਿਆ,''ਮੋਦੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਨਾਰਥ ਈਸਟ 'ਚ ਅੱਗ ਲਗਾਉਣ ਲਈ, ਅਰਥ ਵਿਵਸਥਾ ਨੂੰ ਬਰਬਾਦ ਕਰਨ ਲਈ ਇਸ ਭਾਸ਼ਣ ਲਈ। ਟਵੀਟ ਤੋਂ ਇਲਾਵਾ ਰਾਹੁਲ ਗਾਂਧੀ ਕਹਿ ਚੁਕੇ ਹਨ ਕਿ ਉਹ ਆਪਣੇ ਬਿਆਨ 'ਤੇ ਮੁਆਫ਼ੀ ਨਹੀਂ ਮੰਗਣਗੇ।''

 

ਮੋਦੀ ਜੀ ਸੰਸਦ ਨਹੀਂ ਚੱਲਣ ਦੇ ਰਹੇ
ਰਣਦੀਪ ਸੁਰਜੇਵਾਲਾ ਨੇ ਆਪਣੇ ਟਵਿੱਟਰ 'ਤੇ ਲਿਖਿਆ,''ਮੋਦੀ ਜੀ, ਦੇਸ਼ 'ਚ ਫੈਲੀ ਅਰਾਜਕਤਾ ਤੋਂ ਧਿਆਨ ਹਟਾਉਣ ਲਈ ਤੁਸੀਂ ਖੁਦ ਹੀ ਸੰਸਦ ਨਹੀਂ ਚੱਲਣ ਦੇ ਰਹੇ ਹੋ। ਜਾਣ ਲਵੋ, ਦੇਸ਼ ਦੀਆਂ ਬੇਟੀਆਂ, ਰੇਪ-ਮਨਮਾਣੀ ਵਿਰੁੱਧ ਨਿਰਣਾਇਕ ਕਾਰਵਾਈ ਚਾਹੁੰਦੀਆਂ ਹਨ। ਰੇਪ ਇਨ ਇੰਡੀਆ ਮਨਜ਼ੂਰ ਨਹੀਂ ਅਤੇ ਇਸ ਬਾਰੇ ਖੁਦ ਦਾ ਬਿਆਨ ਸੁਣੋ, ਜੇਕਰ ਇਹ ਸਹੀ ਨਹੀਂ ਹੈ ਤਾਂ ਖੁਦ ਮੁਆਫ਼ੀ ਮੰਗੋ।''

ਰਾਹੁਲ ਨੇ ਦਿੱਤਾ ਸੀ ਇਹ ਬਿਆਨ
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਝਾਰਖੰਡ ਦੀ ਰੈਲੀ 'ਚ ਮੋਦੀ ਸਰਕਾਰ ਦੀ 'ਮੇਕ ਇਨ ਇੰਡੀਆ' 'ਤੇ ਨਿਸ਼ਾਨਾ ਸਾਧਦੇ ਹੋਏ ਉਸ ਦੀ ਤੁਲਨਾ 'ਰੇਪ ਇਨ ਇੰਡੀਆ' ਨਾਲ ਕੀਤੀ ਸੀ। ਇਸੇ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਹੰਗਾਮਾ ਹੋਇਆ। ਸਮਰਿਤੀ ਇਰਾਨੀ ਦੀ ਅਗਵਾਈ 'ਚ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਤੋਂ ਸਦਨ 'ਚ ਮੁਆਫ਼ੀ ਦੀ ਮੰਗ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਵੀ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਕਿ ਅਜਿਹੇ ਲੋਕ ਲੋਕਸਭਾ ਦੇ ਮੈਂਬਰ ਰਹਿਣ ਲਾਇਕ ਨਹੀਂ ਹਨ।


DIsha

Content Editor

Related News