ਰਾਹੁਲ ਦੇ ਦਾਅਵੇ ''ਤੇ ਵਿਦੇਸ਼ ਮੰਤਰਾਲੇ ਦੀ ਸਫ਼ਾਈ, ਦੱਸਿਆ ਕਿਉਂ ਰੱਦ ਹੋਇਆ ਭਾਰਤ-ਰੂਸ ਸਿਖਰ ਸੰਮੇਲਨ
Thursday, Dec 24, 2020 - 12:43 PM (IST)
ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਨੇ ਇਸ ਸਾਲ ਭਾਰਤ-ਰੂਸ ਸਿਖਰ ਸੰਮੇਲਨ ਨਹੀਂ ਹੋਣ ਬਾਰੇ ਮੀਡੀਆ ਰਿਪੋਰਟ ਨੂੰ ਗਲਤ ਅਤੇ ਗੈਰ-ਜ਼ਿੰਮੇਵਾਰ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਖਾਰਜ ਕਰ ਦਿੱਤਾ। ਭਾਰਤ ਅਤੇ ਰੂਸ ਸਿਖਰ ਸੰਮੇਲਨ ਰੱਦ ਦੇ ਫੈਸਲੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਨੂੰ ਘੇਰਿਆ ਸੀ, ਜਿਸ'ਤੇ ਹੁਣ ਵਿਦੇਸ਼ ਮੰਤਰਾਲੇ ਅਤੇ ਰੂਸੀ ਦੂਤਘਰ ਨੇ ਸਫ਼ਾਈ ਦਿੱਤੀ ਹੈ।
ਇਹ ਵੀ ਪੜ੍ਹੋ : ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ 2020 ਕੋਰੋਨਾ ਮਹਾਮਾਰੀ ਕਾਰਨ ਨਹੀਂ ਹੋ ਰਿਹਾ ਹੈ। ਦੋਹਾਂ ਸਰਕਾਰਾਂ ਦਰਮਿਆਨ ਸਹਿਮਤੀ ਤੋਂ ਬਾਅਦ ਹੀ ਇਹ ਫੈਸਲਾ ਗਿਆ ਹੈ। ਇਸ ਦੇ ਪਿੱਛੇ ਹੋਰ ਕੋਈ ਕਾਰਨ ਨਹੀਂ ਹੈ। ਜੋ ਵੀ ਇਸ ਮਾਮਲੇ ਨੂੰ ਲੈ ਕੇ ਗਲਤ ਖ਼ਬਰਾਂ ਫੈਲਾ ਰਹੇ ਹਨ, ਉਨ੍ਹਾਂ ਦੀ ਹਰਕਤ ਗੈਰ-ਜ਼ਿੰਮੇਵਾਰ ਹੈ। ਉਨ੍ਹਾਂ ਨੇ ਭਾਰਤ ਅਤੇ ਰੂਸ ਦੇ ਰਿਸ਼ਤੇ ਨੂੰ ਮਜ਼ਬੂਤ ਅਤੇ ਮਹੱਤਵਪੂਰਨ ਦੱਸਿਆ ਹੈ।
ਇਹ ਸੀ ਰਾਹੁਲ ਦਾ ਬਿਆਨ
ਉੱਥੇ ਹੀ 20 ਸਾਲ ਬਾਅਦ ਰੂਸ ਅਤੇ ਭਾਰਤ ਦਰਮਿਆਨ ਸਿਖਰ ਸੰਮੇਲਨ ਰੱਦ ਹੋਣ 'ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਇਕ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਕਿ ਰੂਸ, ਭਾਰਤ ਦਾ ਇਕ ਮਹੱਤਵਪੂਰਨ ਦੋਸਤ ਹੈ। ਰਵਾਇਤੀ ਸੰਬੰਧ ਨੂੰ ਨੁਕਸਾਨ ਸਾਡੇ ਭਵਿੱਖ ਲਈ ਖ਼ਤਰਨਾਕ ਹੋਵੇਗਾ।
ਇਹ ਵੀ ਪੜ੍ਹੋ : ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ