ਮੀਡੀਆ ’ਚ ਆਪਣੀ ਗੱਲ ਕਹਿਣ ’ਚ PM ਮੋਦੀ ਤੋਂ ਕਾਫ਼ੀ ਪਿੱਛੇ ਹਨ ਰਾਹੁਲ

Saturday, Dec 11, 2021 - 04:20 PM (IST)

ਮੀਡੀਆ ’ਚ ਆਪਣੀ ਗੱਲ ਕਹਿਣ ’ਚ PM ਮੋਦੀ ਤੋਂ ਕਾਫ਼ੀ ਪਿੱਛੇ ਹਨ ਰਾਹੁਲ

ਨੈਸ਼ਨਲ ਡੈਸਕ- ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਮੁਕਾਬਲੇਬਾਜ਼ ਦੇ ਰੂਪ ’ਚ ਦੇਖਿਆ ਜਾਂਦਾ ਹੈ। ਮੀਡੀਆ ਸਰਵੇਖਣਾਂ ’ਚ ਉਨ੍ਹਾਂ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇਦਾਰ ਦੇ ਤੌਰ ’ਤੇ ਕੀਤੀ ਜਾਂਦੀ ਹੈ ਪਰ ਗੱਲਬਾਤ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ’ਚ ਉਹ ਕਾਫ਼ੀ ਪਿੱਛੇ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਸਰਊ ਨਹਿਰ ਪ੍ਰਾਜੈਕਟ ਰਾਸ਼ਟਰ ਨੂੰ ਕੀਤਾ ਸਮਰਪਿਤ, 29 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ

ਪਿਛਲੇ ਮਹੀਨੇ ਨਵੰਬਰ ਦੀ ਗੱਲ ਕਰੀਏ ਤਾਂ ਉਸ ਦੌਰਾਨ ਰਾਹੁਲ ਗਾਂਧੀ ਦੇ ਟਵਿੱਟਰ ਦੇ ਆਪਣੇ ਅਕਾਊਂਟ ਤੋਂ 51 ਟਵੀਟ ਕੀਤੇ, ਜਦੋਂ ਕਿ ਮੋਦੀ ਨੇ ਆਪਣੇ ਅਕਾਊਂਟ ਤੋਂ 258 ਟਵੀਟ ਕੀਤੇ। ਰਾਹੁਲ ਨੇ ਨਵੰਬਰ ’ਚ ਆਪਣੇ ਯੂ-ਟਿਊਬ ਅਕਾਊਂਟ ’ਤੇ 5 ਵੀਡੀਓ ਪੋਸਟ ਕੀਤੇ, ਜਦੋਂ ਕਿ ਪ੍ਰਧਾਨ ਮੰਤਰੀ ਦੇ ਯੂ-ਟਿਊਬ ਅਕਾਊਂਟ ’ਤੇ 150 ਤੋਂ ਵੀ ਵੱਧ ਵੀਡੀਓ ਪਾਏ ਗਏ। ਵੈਸੇ ਫੇਸਬੁੱਕ ’ਤੇ ਨਵੰਬਰ ’ਚ ਰਾਹੁਲ ਆਪਣੇ ਮੁਕਾਬਲੇਬਾਜ਼ ਮੋਦੀ ਤੋਂ ਅੱਗੇ ਰਹੇ। ਬੀਤੇ ਮਹੀਨੇ ਉਨ੍ਹਾਂ ਦੇ ਫੇਸਬੁੱਕ ਅਕਾਊਂਟ ’ਤੇ 65 ਪੋਸਟ ਪ੍ਰਕਾਸ਼ਿਤ ਕੀਤੇ ਗਏ, ਜਦੋਂ ਕਿ ਮੋਦੀ ਦੇ ਅਕਾਊਂਟ ’ਤੇ 35 ਪੋਸਟ ਹੋਏ।

ਇਹ ਵੀ ਪੜ੍ਹੋ : ਅੰਦੋਲਨ ਖ਼ਤਮ ਕਰ ਘਰ ਜਾਣ ਦੀ ਖ਼ੁਸ਼ੀ ’ਚ ਕਿਸਾਨਾਂ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News