''''ਜਨਰਲ ਨਰਵਣੇ ਦੀ ਕਿਤਾਬ ਨਹੀਂ ਛਪਣ ਦੇ ਰਹੀ ਸਰਕਾਰ..!'''' ਲੋਕ ਸਭਾ ''ਚ ਰਾਹੁਲ ਗਾਂਧੀ ਨੇ ਲਗਾਏ ਗੰਭੀਰ ਇਲਜ਼ਾਮ

Monday, Feb 02, 2026 - 03:23 PM (IST)

''''ਜਨਰਲ ਨਰਵਣੇ ਦੀ ਕਿਤਾਬ ਨਹੀਂ ਛਪਣ ਦੇ ਰਹੀ ਸਰਕਾਰ..!'''' ਲੋਕ ਸਭਾ ''ਚ ਰਾਹੁਲ ਗਾਂਧੀ ਨੇ ਲਗਾਏ ਗੰਭੀਰ ਇਲਜ਼ਾਮ

ਨਵੀਂ ਦਿੱਲੀ : ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤ-ਚੀਨ ਸਰਹੱਦੀ ਵਿਵਾਦ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਸਾਬਕਾ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ (ਸੇਵਾਮੁਕਤ) ਦੀ ਇੱਕ ਅਣ-ਪ੍ਰਕਾਸ਼ਿਤ ਕਿਤਾਬ (memoir) ਦਾ ਹਵਾਲਾ ਦਿੰਦੇ ਹੋਏ ਗੰਭੀਰ ਦਾਅਵੇ ਕੀਤੇ।

ਰਾਹੁਲ ਗਾਂਧੀ ਨੇ ਕਿਹਾ ਕਿ ਚੀਨੀ ਫੌਜਾਂ ਭਾਰਤੀ ਸਰਹੱਦ ਦੇ ਅੰਦਰ ਦਾਖਲ ਹੋਈਆਂ ਸਨ ਅਤੇ 4 ਟੈਂਕ ਕੈਲਾਸ਼ ਰੇਂਜ ਵਿੱਚ ਵੜ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਜਨਰਲ ਨਰਵਣੇ ਦੀ ਕਿਤਾਬ ਦੇ ਪ੍ਰਕਾਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਨ੍ਹਾਂ ਦਾਅਵਿਆਂ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਕਿਤਾਬ ਹੁੰਦੀ ਅਤੇ ਉਸ ਵਿੱਚ ਸੱਚਾਈ ਹੁੰਦੀ, ਤਾਂ ਉਹ ਜ਼ਰੂਰ ਪ੍ਰਕਾਸ਼ਿਤ ਹੋਈ ਹੁੰਦੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪ੍ਰਕਾਸ਼ਨ ਗਲਤ ਤਰੀਕੇ ਨਾਲ ਰੋਕਿਆ ਗਿਆ ਸੀ, ਤਾਂ ਜਨਰਲ ਨਰਵਣੇ ਨੇ ਅਦਾਲਤ ਤੋਂ ਹੁਕਮ ਕਿਉਂ ਨਹੀਂ ਲਏ ?

ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਸਿਰਫ਼ ਪ੍ਰਮਾਣਿਤ ਸਰੋਤਾਂ ਦਾ ਹਵਾਲਾ ਦੇਣ ਲਈ ਕਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਭਾਰਤ-ਚੀਨ ਮੁੱਦੇ ਦਾ ਕੋਈ ਖਾਸ ਜ਼ਿਕਰ ਨਹੀਂ ਹੈ, ਇਸ ਲਈ ਚਰਚਾ ਨਿਯਮਾਂ ਅਨੁਸਾਰ ਅਤੇ ਵਿਸ਼ੇ ਦੇ ਅੰਦਰ ਰਹਿ ਕੇ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ''ਇਕ ਬਾਰਡਰ 'ਤੇ ਦੂਜੇ ਦੇਸ਼ ਦੀ ਫੌਜ ਚੜ੍ਹਾਈ ਕਰ ਰਹੀ ਸੀ...'', ਹਾਲਾਂਕਿ ਸਪੀਕਰ ਨੇ ਰਾਹੁਲ ਨੂੰ ਇਸ ਵਾਰ ਵੀ ਰੋਕ ਦਿੱਤਾ, ਜਿਸ ਤੋਂ ਬਾਅਦ ਰਾਹੁਲ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਨ੍ਹਾਂ ਨੂੰ ਦੱਸ ਦੇਣ ਕਿ ਉਹ ਕੀ ਬੋਲਣ ? ਜਿਸ ਮਗਰੋਂ ਸਪੀਕਰ ਨੇ ਉਨ੍ਹਾਂ ਨੂੰ ਬੈਠ ਜਾਣ ਦਾ ਆਦੇਸ਼ ਦੇ ਦਿੱਤਾ। 

ਉਨ੍ਹਾਂ ਫਿਰ ਦੁਹਰਾਇਆ ਕਿ ਸੰਸਦ 'ਚ ਵੈਰਿਫਾਈਡ ਸਰੋਤਾਂ ਤੋਂ ਇਲਾਵਾ ਕਿਸੇ ਵੀ ਸੋਰਸ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਰਾਹੁਲ ਨੂੰ ਅੱਗੇ ਕਿਹਾ ਕਿ ਜੇਕਰ ਰਾਹੁਲ ਰਾਸ਼ਟਰਪਤੀ ਦੇ ਧੰਨਵਾਦ ਪ੍ਰਸਤਾਵ ਬਾਰੇ ਨਹੀਂ ਬੋਲਣਾ ਚਾਹੁੰਦੇ ਤਾਂ ਉਹ ਕਿਸੇ ਹੋਰ ਨੂੰ ਬੋਲਣ ਦਾ ਸਮਾਂ ਦੇ ਸਕਦੇ ਹਨ, ਜਿਸ ਤੋਂ ਬਾਅਦ ਜ਼ੋਰਦਾਰ ਬਹਿਸਬਾਜ਼ੀ ਮਗਰੋਂ ਸੰਸਦ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।


author

Harpreet SIngh

Content Editor

Related News