ਲੋਕ ਸਭਾ ''ਚ ਕਾਂਗਰਸੀ MP ਗੁਰਜੀਤ ਔਜਲਾ ਨੇ ਬਜਟ ''ਤੇ ਘੇਰੀ ਸਰਕਾਰ, ''ਵਿਸ਼ਵ ਗੁਰੂ'' ਦੇ ਨਾਅਰੇ ''ਤੇ ਕੱਸਿਆ ਤੰਜ

Tuesday, Mar 24, 2026 - 02:21 PM (IST)

ਲੋਕ ਸਭਾ ''ਚ ਕਾਂਗਰਸੀ MP ਗੁਰਜੀਤ ਔਜਲਾ ਨੇ ਬਜਟ ''ਤੇ ਘੇਰੀ ਸਰਕਾਰ, ''ਵਿਸ਼ਵ ਗੁਰੂ'' ਦੇ ਨਾਅਰੇ ''ਤੇ ਕੱਸਿਆ ਤੰਜ

ਨਵੀਂ ਦਿੱਲੀ : ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿੱਚ ਬਜਟ 'ਤੇ ਬੋਲਦਿਆਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਔਜਲਾ ਨੇ ਕਿਹਾ ਕਿ ਸਰਕਾਰ 'ਵਿਸ਼ਵ ਗੁਰੂ' ਬਣਨ ਦੀਆਂ ਗੱਲਾਂ ਤਾਂ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ।

ਔਜਲਾ ਨੇ ਚੁਟਕੀ ਲੈਂਦਿਆਂ ਕਿਹਾ, "ਸਾਡੇ ਪ੍ਰਧਾਨ ਮੰਤਰੀ ਜੀ ਦੁਨੀਆ ਦੇ ਪਹਿਲੇ ਅਜਿਹੇ 'ਵਿਸ਼ਵ ਗੁਰੂ' ਹਨ, ਜਿਨ੍ਹਾਂ ਦਾ ਕੋਈ ਚੇਲਾ ਹੀ ਨਹੀਂ ਹੈ।" ਉਨ੍ਹਾਂ ਕਿਹਾ ਕਿ ਸਿਰਫ਼ ਨਾਅਰਿਆਂ ਨਾਲ ਦੇਸ਼ ਤਰੱਕੀ ਨਹੀਂ ਕਰਦਾ, ਸਗੋਂ ਹਾਲਾਤ ਸੁਧਾਰਨ ਲਈ ਠੋਸ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਸ ਬਜਟ ਵਿੱਚ ਮਜ਼ਦੂਰ ਭਰਾਵਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਪੰਜਾਬ ਦੇ ਮਜ਼ਦੂਰਾਂ ਲਈ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ

ਔਜਲਾ ਨੇ ਚਿੰਤਾ ਜ਼ਾਹਰ ਕੀਤੀ ਕਿ ਦੇਸ਼ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਉਨ੍ਹਾਂ ਕਿਹਾ, "ਜਦੋਂ ਤੱਕ ਅਸੀਂ ਬੱਚਿਆਂ ਨੂੰ ਮਿਆਰੀ ਸਿੱਖਿਆ ਨਹੀਂ ਦਿੰਦੇ, ਉਦੋਂ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ। ਜੇਕਰ ਸਾਡੇ ਬੱਚੇ ਦੂਜਿਆਂ ਦਾ ਮੁਕਾਬਲਾ ਕਰਨ ਦੇ ਯੋਗ ਹੀ ਨਹੀਂ ਹੋਣਗੇ, ਤਾਂ ਅਸੀਂ ਕਿਸ ਤਰ੍ਹਾਂ ਦੇ 'ਵਿਸ਼ਵ ਗੁਰੂ' ਬਣਾਂਗੇ ?" ਕਾਂਗਰਸੀ ਸਾਂਸਦ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹਾਲਾਤ ਬੁਰੇ ਹਨ ਅਤੇ ਸਰਕਾਰ ਨੂੰ ਆਪਣਾ ਧਿਆਨ ਨਾਅਰਿਆਂ ਤੋਂ ਹਟਾ ਕੇ ਅਸਲ ਮੁੱਦਿਆਂ 'ਤੇ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਖ਼ਤਮ ਕਰਾਏਗਾ ਅਮਰੀਕਾ-ਇਰਾਨ ਦੀ ਜੰਗ ! ਟਰੰਪ ਨੇ ਫ਼ੋਨ ਲਾ ਕੀਤੀ Secret Talk

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News