ਫੁੱਟਪਾਥ ''ਤੇ ਬੈਠ ਰਾਹੁਲ ਗਾਂਧੀ ਨੇ ਵੰਡਿਆ ਪ੍ਰਵਾਸੀ ਮਜ਼ਦੂਰਾਂ ਦਾ ਦਰਦ

Saturday, May 16, 2020 - 11:41 PM (IST)

ਫੁੱਟਪਾਥ ''ਤੇ ਬੈਠ ਰਾਹੁਲ ਗਾਂਧੀ ਨੇ ਵੰਡਿਆ ਪ੍ਰਵਾਸੀ ਮਜ਼ਦੂਰਾਂ ਦਾ ਦਰਦ

ਨਵੀਂ ਦਿੱਲੀ - ਕਾਂਗਰਸ  ਦੇ ਸਾਬਕਾ ਪ੍ਰਧਾਨ ਅਤੇ ਕੇਰਲ ਦੇ ਵਾਇਨਾ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਲਾਕਡਾਊਨ ਵਿਚਾਲੇ ਹੀ ਪੈਦਲ ਆਪਣੇ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ। ਫੁੱਟਪਾਥ 'ਤੇ ਬੈਠ ਕੇ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦਾ ਹਾਲ ਜਾਣਿਆ, ਉਨ੍ਹਾਂ ਨੂੰ ਮਾਸਕ, ਪਾਣੀ ਅਤੇ ਖਾਣ ਨੂੰ ਦਿੱਤਾ ਅਤੇ ਘਰ ਭੇਜਣ ਦੀ ਵਿਵਸਥਾ ਕਰਵਾਈ।
PunjabKesari
ਕਾਂਗਰਸ ਸੂਤਰਾਂ ਮੁਤਾਬਕ ਸੁਖਦੇਵ ਵਿਹਾਰ ਇਲਾਕੇ 'ਚ ਫਲਾਈਓਵਰ ਦੇ ਕੋਲ ਰਾਹੁਲ ਨੇ ਕੁੱਝ ਪ੍ਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ। ਇਹ ਕਰੀਬ 14 ਲੋਕਾਂ ਦਾ ਦਲ ਸੀ, ਜਿਸ 'ਚ ਪੁਰਸ਼ਾਂ-ਔਰਤਾਂ ਦੇ ਨਾਲ ਬੱਚੇ ਵੀ ਸਨ। ਲਾਕਡਾਊਨ 'ਚ ਸਾਰਾ ਕੰਮ-ਧੰਦਾ ਠੱਪ ਹੋਣ ਅਤੇ ਪੈਸੇ ਖਤਮ ਹੋ ਜਾਣ ਦੇ ਚੱਲਦੇ ਇਹ ਲੋਕ ਅੰਬਾਲਾ ਤੋਂ ਝਾਂਸੀ ਆਪਣੇ ਪਿੰਡ ਪੈਦਲ ਹੀ ਨਿਕਲ ਪਏ ਹਨ।
PunjabKesari
ਯੂਵਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਨੇ ਇੱਕ ਵੀਡੀਓ ਟਵੀਟ ਕੀਤਾ,  ਜਿਸ 'ਚ ਰਾਹੁਲ ਗਾਂਧੀ ਸਫੇਦ ਕੁੜਤਾ ਅਤੇ ਕਾਲੀ ਪੈਂਟ 'ਚ ਮਾਸਕ ਲਗਾਏ ਫੁੱਟਪਾਥ 'ਤੇ ਬੈਠ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਦਿਖ ਰਹੇ ਹਨ। ਦਿੱਲੀ ਪ੍ਰਦੇਸ਼ ਇਕਾਈ ਦੇ ਕਾਂਗਰਸ ਨੇਤਾਵਾਂ ਨਾਲ ਮਜ਼ਦੂਰਾਂ ਨੂੰ ਸੁਰੱਖਿਅਤ ਉਨ੍ਹਾਂ  ਦੇ  ਘਰ ਤੱਕ ਪਹੁੰਚਾਉਣ ਲਈ ਵਾਹਨ ਉਪਲੱਬਧ ਕਰਵਾਉਣ ਨੂੰ ਕਿਹਾ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਜਾਣ ਲਈ ਇੱਕ ਵਾਹਨ 'ਚ ਦੋ ਲੋਕਾਂ ਲਈ ਪੁਲਸ ਨੇ ਮਨਜ਼ੂਰੀ ਦਿੱਤੀ ਹੈ। ਦਿੱਲੀ ਕਾਂਗਰਸ ਦੇ ਨੇਤਾ ਆਪਣੇ ਵਾਹਨਾਂ ਰਾਹੀਂ ਇਨ੍ਹਾਂ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਸੀਮਾ ਤੱਕ ਛੱਡਣਗੇ। ਉੱਤਰ ਪ੍ਰਦੇਸ਼ ਕਾਂਗਰਸ ਇਕਾਈ ਦੇ ਲੋਕ ਉਨ੍ਹਾਂ ਨੂੰ ਮੱਧ ਪ੍ਰਦੇਸ਼ ਸੀਮਾ ਤੱਕ ਲੈ ਜਾਣਗੇ ਅਤੇ ਉੱਥੋਂ ਮੱਧ ਪ੍ਰਦੇਸ਼ ਕਾਂਗਰਸ ਇਕਾਈ ਦੇ ਲੋਕ ਆਪਣੇ ਵਾਹਨਾਂ ਰਾਹੀਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡਣਗੇ।


author

Inder Prajapati

Content Editor

Related News