ਕਿਸਾਨਾਂ ਦੀ ਰੱਖਿਆ ਹੁੰਦੀ ਤਾਂ ਚੀਨ ਸਾਡੀ ਜ਼ਮੀਨ ਅੰਦਰ ਦਾਖ਼ਲ ਨਾ ਹੁੰਦਾ : ਰਾਹੁਲ

01/25/2021 1:07:31 PM

ਨਵੀਂ ਦਿੱਲੀ- ਕਾਂਗਰਸ ਨੇਤਾ ਅਤੇ ਵਾਇਨਾਡ ਤੋਂ ਲੋਕ ਸਭਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੁਝ 4-5 ਚੁਨਿੰਦਾ ਦੋਸਤਾਂ ਦੀ ਸੁਰੱਖਿਆ  ਕਰ ਰਹੇ ਹਨ। ਭਾਰਤ ਦੀ ਅਸਲ ਤਾਕਤ ਮਜ਼ਬੂਤ ਅਰਥ ਵਿਵਸਥਾ, ਨੌਜਵਾਨ ਕੋਲ ਰੁਜ਼ਗਾਰ ਅਤੇ ਸਮਾਜਿਕ ਸਦਭਾਵਨਾ ਹੈ। ਜੇਕਰ ਮੋਦੀ ਜੀ ਨੇ ਆਪਣੇ ਉਦਯੋਗਪਤੀ ਦੋਸਤਾਂ ਦੀ ਮਦਦ ਕਰ ਕੇ ਦੇਸ਼ ਨੂੰ ਖੋਖਲ੍ਹਾ ਕਰਨ ਦੀ ਬਜਾਏ ਕਿਸਾਨਾਂ, ਮਜ਼ਦੂਰਾਂ ਅਤੇ ਕਾਮਿਆਂ ਨੂੰ ਸੁਰੱਖਿਅਤ ਕੀਤਾ ਹੁੰਦਾ ਤਾਂ ਚੀਨ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਸਾਡੀ ਜ਼ਮੀਨ ਲੈ ਪਾਉਂਦਾ।

 

ਰਾਹੁਲ ਨੇ ਕਿਹਾ ਕਿ ਮੈਂ ਜੇਕਰ ਭਾਰਤ ਦੇ ਕਿਸਾਨ, ਛੋਟੇ ਉਦਯੋਗਪਤੀ, ਛੋਟੇ ਵਪਾਰ ਮਜ਼ਬੂਤ ਹੁੰਦੇ ਤਾਂ ਚੀਨ ਦੇ ਰਾਸ਼ਟਰਪਤੀ ਭਾਰਤ ਵਲੋਂ ਬਣਾਏ ਗਏ ਸ਼ਰਟ ਨੂੰ ਪਹਿਨ ਰਹੇ ਹੁੰਦੇ। ਚੀਨ ਦੇ ਲੋਕ ਭਾਰਤ ਦੇ ਪਲੇਨ 'ਚ ਉੱਡ ਰਹੇ ਹੁੰਦੇ, ਚੀਨ ਦੇ ਘਰਾਂ 'ਚ ਭਾਰਤ ਦੇ ਕਾਰਪੇਟ ਹੁੰਦੇ ਪਰ ਇਹ ਇਸ ਲਈ ਨਹੀਂ ਹੋ ਰਿਹਾ ਹੈ, ਕਿਉਂਕਿ ਭਾਰਤ ਦੀ ਸਰਕਾਰ 5-6 ਲੋਕਾਂ ਦੀ ਮਦਦ ਕਰ ਰਹੀ ਹੈ, ਭਾਰਤ ਦੀ ਅਸਲ ਤਾਕਤ ਦੀ ਕਤਲ ਕਰ ਰਹੀ ਹੈ। ਭਾਰਤ ਸਰਕਾਰ ਚੀਨ ਤੋਂ ਭਾਰਤ ਦੀ ਸੁਰੱਖਿਆ ਲਈ ਭਾਰਤੀ ਫ਼ੌਜ, ਏਅਰਫੋਰਸ, ਨੇਵੀ ਦੀ ਵਰਤੋਂ ਕਰ ਰਹੀ ਹੈ ਪਰ ਜੇਕਰ ਭਾਰਤ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਾਮਿਆਂ ਦੀ ਮਦਦ ਕਰਦੀ ਅਤੇ ਉਨ੍ਹਾਂ ਨੂੰ ਤਾਕਤ ਦਿੰਦੀ ਤਾਂ ਚੀਨ ਦੀ ਹਿੰਮਤ ਨਹੀਂ ਸੀ ਕਿ ਉਹ ਭਾਰਤ ਦੀ ਸਰਹੱਦ ਅੰਦਰ ਆਉਂਦਾ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News