ਕਰਨਾਟਕ ਭਾਜਪਾ ਦੇ ਪ੍ਰਧਾਨ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਨਸ਼ੇੜੀ ਹਨ ਰਾਹੁਲ ਗਾਂਧੀ

Wednesday, Oct 20, 2021 - 10:06 AM (IST)

ਕਰਨਾਟਕ ਭਾਜਪਾ ਦੇ ਪ੍ਰਧਾਨ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਨਸ਼ੇੜੀ ਹਨ ਰਾਹੁਲ ਗਾਂਧੀ

ਹੁਬਲੀ (ਵਾਰਤਾ)– ਕਰਨਾਟਕ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਲੀਨ ਕੁਮਾਰ ਕਤੀਲ ਨੇ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਂਗਰਸ ਵੱਲੋਂ ਕੀਤੀ ਗਈ ਟਿੱਪਣੀ ਦੇ ਜਵਾਬ ਵਿਚ ਕਿਹਾ ਕਿ ਰਾਹੁਲ ਗਾਂਧੀ ਇਕ ਨਸ਼ੇੜੀ ਹਨ ਅਤੇ ‘ਨਸ਼ੀਲੇ ਪਦਾਰਥਾਂ ਦੇ ਤਸਕਰ’ ਹਨ। ਇਹ ਖ਼ਬਰ ਅਖ਼ਬਾਰਾਂ ’ਚ ਛਪੀ ਹੈ। ਉਨ੍ਹਾਂ ਨੂੰ ਸੱਤਾ ਦਿੱਤੀ ਹੈ, ਜੋ ਕਾਂਗਰਸ ਪਾਰਟੀ ਨੂੰ ਵੀ ਨਹੀਂ ਚਲਾ ਸਕਦੇ। ਕਰਨਾਟਕ ਭਾਜਪਾ ਦੇ ਸੂਬਾਈ ਪ੍ਰਧਾਨ ਦੀ ਇਹ ਪ੍ਰਤੀਕਿਰਿਆ ਕਰਨਾਟਕ ਕਾਂਗਰਸ ਵੱਲੋਂ ਕੀਤੇ ਗਏ ਉਸ ਟਵੀਟ ਤੋਂ ਬਾਅਦ ਆਈ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਨਪੜ੍ਹ ਦੱਸਿਆ ਗਿਆ ਸੀ। ਇਹ ਟਵੀਟ ਕੰਨੜ ਭਾਸ਼ਾ ਵਿਚ ਕੀਤਾ ਗਿਆ ਸੀ। ਇਸ ਟਵੀਟ ਪਿੱਛੋਂ ਹੰਗਾਮਾ ਖੜ੍ਹਾ ਹੋ ਗਿਆ ਸੀ। 

ਇਹ ਵੀ ਪੜ੍ਹੋ : ਕਰਨਾਟਕ ਕਾਂਗਰਸ ਨੇ ਪੀ.ਐੱਮ. ਮੋਦੀ ਨੂੰ ਦੱਸਿਆ ‘ਅੰਗੂਠਾ ਛਾਪ’, ਬਾਅਦ ’ਚ ਡਿਲੀਟ ਕੀਤਾ ਟਵੀਟ

ਬਾਅਦ ਵਿਚ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ. ਕੇ. ਸ਼ਿਵ ਕੁਮਾਰ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਹ ਵਾਦ-ਵਿਵਾਦ ਵਾਲਾ ਟਵੀਟ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨੇ ਉਨ੍ਹਾਂ ਦੇ ਟਵਿਟਰ ਹੈਂਡਲ ਤੋਂ ਹਟਾ ਦਿੱਤਾ ਹੈ। ਸ਼ਿਵ ਕੁਮਾਰ ਨੇ ਕਿਹਾ ਸੀ ਕਿ ਇਹ ਇਕ ਨੌਸਿੱਖਿਆ ਦੀ ਗਲਤੀ ਸੀ। ਇਸ ਟਵੀਟ ਨੂੰ ਲੈ ਕੇ ਸ਼ਿਵ ਕੁਮਾਰ ਨੇ ਲਿਖਿਆ ਕਿ ਮੇਰਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਸਿਆਸੀ ਚਰਚਾ ਵਿਚ ਸੱਭਿਅਕ ਅਤੇ ਸੰਸਦੀ ਭਾਸ਼ਾ ਹੋਣੀ ਜ਼ਰੂਰੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪਹਿਲਾਂ ਖੁਦ ਆਪਣੇ-ਆਪ ਨੂੰ ਵੇਖੋ, ਤੁਹਾਡੇ ਕੌਮੀ ਪ੍ਰਧਾਨ ਜ਼ਮਾਨਤ ’ਤੇ ਹਨ। ਤੁਹਾਡੇ ਕੌਮੀ ਉਪ ਪ੍ਰਧਾਨ ਵੀ ਜ਼ਮਾਨਤ ’ਤੇ ਹਨ। ਉਨ੍ਹਾਂ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਸੀ। ਮੈਂ ਨਹੀਂ ਕਹਿ ਰਿਹਾ, ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਤੁਹਾਡੇ ਸੂਬਾਈ ਪ੍ਰਧਾਨ ਵੀ ਜ਼ਮਾਨਤ ’ਤੇ ਹਨ। ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ। ਤੁਹਾਡਾ ਕੌਮੀ ਪ੍ਰਧਾਨ ਕੌਣ ਹੈ? ਗਰੁੱਪ-23 ਦੇ ਲੋਕਾਂ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਸਾਡੀ ਪ੍ਰਧਾਨ ਨਹੀਂ ਹੈ। ਸੋਨੀਆ ਕਹਿ ਰਹੀ ਹੈ ਕਿ ਮੈਂ ਪ੍ਰਧਾਨ ਹਾਂ। ਹੋਰ ਗਰੁੱਪ ਕਹਿ ਰਹੇ ਹਨ ਕਿ ਰਾਹੁਲ ਪ੍ਰਧਾਨ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News