ਕੋਰੋਨਾ ਸੰਕਰਮਣ ਦਾ ਪ੍ਰਸਾਰ ਰੋਕਣ ਲਈ ਲਾਕਡਾਊਨ ਹੀ ਇਕਮਾਤਰ ਰਸਤਾ : ਰਾਹੁਲ ਗਾਂਧੀ

Tuesday, May 04, 2021 - 11:46 AM (IST)

ਕੋਰੋਨਾ ਸੰਕਰਮਣ ਦਾ ਪ੍ਰਸਾਰ ਰੋਕਣ ਲਈ ਲਾਕਡਾਊਨ ਹੀ ਇਕਮਾਤਰ ਰਸਤਾ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਕੰਟਰੋਲ ਕਰਨ ਅਤੇ ਲਾਗ਼ ਦਾ ਪ੍ਰਸਾਰ ਰੋਕਣ ਲਈ ਹੁਣ ਸੰਪੂਰਨ ਲਾਕਡਾਊਨ ਹੀ ਇਕਮਾਤਰ ਉਪਾਅ ਰਹਿ ਗਿਆ ਹੈ। ਰਾਹੁਲ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਭਾਰਤ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਗਰੀਬਾਂ ਅਤੇ ਮਜ਼ਦੂਰਾਂ ਨੂੰ ਨਿਆਂ ਵਿਵਸਥਾ ਦੇ ਅਧੀਨ ਸੁਰੱਖਿਆ ਪ੍ਰਦਾਨ ਕਰ ਕੇ ਲਾਗ਼ ਨੂੰ ਰੋਕਣ ਦਾ ਸੰਪੂਰਨ ਲਾਕਡਾਊਨ ਹੀ ਇਕਮਾਤਰ ਉਪਾਅ ਹੈ। ਸਰਕਾਰ ਦੀ ਅਯੋਗਤਾ ਕਾਰਨ ਕਈ ਨਿਰਦੋਸ਼ ਮਾਰੇ ਜਾ ਰਹੇ ਹਨ।''

PunjabKesariਕਾਂਗਰਸ ਸੰਚਾਰ ਵਿਭਆਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਦੀ ਨੀਤੀ 'ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ,''ਦੇਸ਼ 'ਚ ਕੋਰੋਨਾ ਇਨਫੈਕਸ਼ਨ 2 ਕਰੋੜ ਪਾਰ, ਦੇਸ਼ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 2,19,000, ਅਜਿਹੇ 'ਚ ਪ੍ਰਧਾਨ ਮੰਤਰੀ ਯਾਨੀ ਮੋਦੀ ਜੀ ਦਾ ਨਵਾਂ ਘਰ, ਪੀ.ਐੱਮ. ਦਫ਼ਤਰ, ਮੰਤਰੀਆਂ ਦੇ ਦਫ਼ਤਰ, ਸੰਸਦ ਬਣਾਉਣਾ ਜ਼ਰੂਰੀ ਹੈ, ਜਾਂ ਜੀਵਨ ਰੱਖਿਅਕ ਦਵਾਈ, ਆਕਸੀਜਨ, ਵੈਂਟੀਲੇਟਰ, ਹਸਪਤਾਲ ਬੈੱਡ ਉਪਲੱਬਧ ਕਰਵਾਉਣਾ।''

PunjabKesari


author

DIsha

Content Editor

Related News