ਰਾਹੁਲ ਨੇ ਮੁੜ ਵਿੰਨ੍ਹਿਆ ਮੋਦੀ ਸਰਕਾਰ ’ਤੇ ਨਿਸ਼ਾਨਾ, ਪੁੱਛਿਆ- ਕਿੱਥੇ ਹੈ ਵੈਕਸੀਨ?
Saturday, Jul 03, 2021 - 10:50 AM (IST)
ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵੈਕਸੀਨ ਦੀ ਕਮੀ ਨੂੰ ਲੈ ਕੇ ਸਰਕਾਰ ’ਤੇ ਸ਼ਨੀਵਾਰ ਨੂੰ ਫਿਰ ਹਮਲਾ ਕੀਤਾ ਅਤੇ ਗ੍ਰਾਫਿਕ ਦੀ ਮਦਦ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਜੁਲਾਈ ਤੱਕ 12 ਦਿਨਾਂ ਵਿਚ ਵੈਕਸੀਨ ਦੀ ਕਮੀ ਦੀ ਵਜ੍ਹਾਂ ਨਾਲ ਟੀਕਾਕਰਨ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਿਆ।
ਰਾਹੁਲ ਗਾਂਧੀ ਨੇ ਇਕ ਵਾਕਿਆ ਵਿਚ ਟਵੀਟ ਕੀਤਾ ਕਿ ਅੰਤਰ ’ਤੇ ਧਿਆਨ ਦਿਓ। ਕਿੱਥੇ ਹੈ ਵੈਕਸੀਨ? ਉਨ੍ਹਾਂ ਨੇ ਗ੍ਰਾਫਿਕ ਦੇ ਜ਼ਰੀਏ ਸਮਝਾਇਆ ਕਿ ਕੋਰੋਨਾ ਦੀ ਤੀਜੀ ਸੰਭਾਵਿਤ ਲਹਿਰ ਦਾ ਮੁਕਾਬਲਾ ਕਰਨ ਲਈ 18 ਜੂਨ ਨੂੰ ਰੋਜ਼ਾਨਾ 69.5 ਲੱਖ ਟੀਕਾਕਰਨ ਦਾ ਟੀਚਾ ਸੀ ਪਰ ਇਕ ਜੁਲਾਈ ਤੱਕ ਟੀਚੇ ਤੋਂ 27 ਫ਼ੀਸਦੀ ਘੱਟ ਮਹਿਜ 50.8 ਲੱਖ ਲੋਕਾਂ ਦਾ ਹੀ ਰੋਜ਼ਾਨਾ ਟੀਕਾਕਰਨ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਦੀ ਕਮੀ ਨੂੰ ਲੈ ਕੇ ਰਾਹੁਲ ਗਾਂਧੀ ਸਰਕਾਰ ’ਤੇ ਲਗਾਤਾਰ ਹਮਲਾ ਕਰ ਰਹੇ ਹਨ, ਜਿਸ ’ਤੇ ਸਰਕਾਰ ਦੇ ਮੰਤਰੀ ਕਰਾਰਾ ਪਲਟਵਾਰ ਵੀ ਕਰ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਸਰਕਾਰ ਰਾਹੁਲ ਗਾਂਧੀ ਦੇ ਸਵਾਲਾਂ ਤੋਂ ਪਰੇਸ਼ਾਨ ਹੈ।